ਕੋਲੰਬੋ—ਸ਼੍ਰੀਲੰਕਾ ਦੇ ਪੈਟਰੋਲੀਅਮ ਮੰਤਰੀ ਅਤੇ ਕ੍ਰਿਕਟ ਦੇ ਸਾਬਕਾ ਦਿੱਗਜ ਖਿਡਾਰੀ ਅਰਜੁਨ ਰਣਤੁੰਗਾ ਨੂੰ ਹਿੰਸਕ ਘਟਨਾ ਲਈ ਜ਼ਿੰਮੇਦਾਰ ਮੰਨਦੇ ਹੋਏ ਗ੍ਰਿਫਤਾਰ ਕਰ ਲਿਆ ਗਿਆ। ਮੁਅਤੱਲ ਕੀਤੇ ਗਏ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੇ ਬਹੁਤ ਹੀ ਭਰੋਸੇਮੰਦ ਮੰਨੇ ਜਾਣ ਵਾਲੇ ਰਣਤੁੰਗਾ ਨੂੰ ਤਣਾਅਪੂਰਨ ਸਥਿਤੀ ਵਿਚਾਲੇ ਸੀਲਨ ਪੈਟਰੋਲੀਅਮ ਕਾਰਪੋਰੇਸ਼ਨ (ਸੀ.ਪੀ.ਸੀ.) ਦੇ ਕੰਪਲੈਕਸ ਤੋਂ ਗ੍ਰਿਫਤਾਰ ਕੀਤਾ ਗਿਆ।

ਦੱਸ ਦਈਏ ਕਿ ਰਣਤੁੰਗਾ ਦੇ ਸੁਰੱਖਿਆ ਗਾਰਡ ਨੇ ਭੀੜ ‘ਤੇ ਗੋਲੀਬਾਰੀ ਕਰ ਦਿੱਤੀ ਸੀ, ਜਿਸ ‘ਚ ਇਕ ਵਿਅਕਤੀ ਦੀ ਮੌਤ ਅਤੇ ਤਿੰਨ ਲੋਕ ਜ਼ਖਮੀ ਹੋ ਗਏ ਸੀ। ਵਿਕਰਮਸਿੰਘੇ ਨੂੰ ਮੁਅਤੱਲ ਕੀਤੇ ਜਾਣ ਦੇ ਬਾਅਦ ਤੋਂ ਦੇਸ਼ ‘ਚ ਜਾਰੀ ਰਾਜਨੀਤਿਕ ਸੰਕਟ ਵਿਚਾਲੇ ਇਹ ਪਹਿਲੀ ਹਿੰਸਕ ਘਟਨਾ ਸੀ।