ਕੋਚੀ — ਬ੍ਰਾਜ਼ੀਲ ਦੇ ਕੋਚ ਕਾਰਲੋਸ ਅਮਾਡੇਯੂ ਆਪਣੇ ਖਿਡਾਰੀਆਂ ਦੇ ਹੋਂਡੂਰਾਸ ਦੇ ਖਿਲਾਫ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹਨ ਜਦਕਿ ਉਨ੍ਹਾਂ ਨੇ ਫੀਫਾ ਅੰਡਰ-17 ਵਿਸ਼ਵ ਕੱਪ ਦੇ ਪ੍ਰੀ ਕੁਆਰਟਰਫਾਈਨਲ ‘ਚ 3-0 ਨਾਲ ਜਿੱਤ ਦਰਜ ਕੀਤੀ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਕੁਆਰਟਰਫਾਈਨਲ ‘ਚ ਮਜ਼ਬੂਤ ਜਰਮਨੀ ਦੇ ਖਿਲਾਫ ਆਪਣੀ ਖੇਡ ‘ਚ ਸੁਧਾਰ ਕਰਨ ਦੀ ਜ਼ਰੂਰਤ ਹੈ।
ਅਮਾਡੇਯੂ ਨੇ ਕਿਹਾ ਕਿ ਟੀਮ ਦੀ ਮਿਡਫੀਲਡ ਦਾ ਖੇਡ ਇੰਨਾ ਚੰਗਾ ਨਹੀਂ ਸੀ ਪਰ ਹੋਂਡੂਰਾਸ ਨੇ ਬ੍ਰਾਜ਼ੀਲ ਦੇ ਗੋਲ ‘ਚ ਕਈ ਹਮਲੇ ਕੀਤੇ। ਉਨ੍ਹਾਂ ਕਿਹਾ, ”ਸਾਰੇ ਖਿਡਾਰੀਆਂ ਦਾ ਆਪਣਾ ਕੰਮ ਹੈ। ਜ਼ਿੰਮੇਵਾਰੀ ਵੰਡੀ ਹੋਈ ਹੈ। ਸਾਡੇ ਮਿਡਫੀਲਡ ਦਾ ਪ੍ਰਦਰਸ਼ਨ ਇੰਨਾ ਚੰਗਾ ਨਹੀਂ ਸੀ। ਕਈ ਗੋਲ ਸ਼ਾਟ ਲੱਗੇ। ਅਸੀਂ ਇਸ ਨੂੰ ਪਹਿਲਾਂ ਹੀ ਰੋਕ ਸਕਦੇ ਸੀ। ਹੋਂਡੂਰਾਸ ਗੋਲ ਕਰਨ ਦੇ ਕਾਫੀ ਕਰੀਬ ਆ ਗਿਆ ਸੀ। ਸਾਨੂੰ ਅਗਲੇ ਮੈਚ ‘ਚ ਇਸ ‘ਚ ਹੀ ਸੁਧਾਰ ਕਰਨਾ ਹੋਵੇਗਾ।”