ਫੁਜੋਉ (ਚੀਨ), ਓਲੰਪਿਕ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਅਤੇ ਰਾਸ਼ਟਰੀ ਚੈਂਪੀਅਨ ਐੱਚ.ਐੱਸ. ਪ੍ਰਣਯ ਚਾਈਨਾ ਓਪਨ ਸੁਪਰ ਸੀਰੀਜ਼ ਬੈਡਮਿੰਟਨ ਦੇ ਦੂਜੇ ਦੌਰ ‘ਚ ਸਿੱਧੇ ਗੇਮ ‘ਚ ਹਾਰ ਕੇ ਬਾਹਰ ਹੋ ਗਏ। ਸਾਈਨਾ ਨੂੰ ਜਾਪਾਨ ਦੀ ਪੰਜਵਾਂ ਦਰਜਾ ਪ੍ਰਾਪਤ ਅਕਾਨੇ ਯਾਮਾਗੁਚੀ ਨੇ 21-18, 21-11 ਨਾਲ ਹਰਾਇਆ। 

ਦੂਜੇ ਪਾਸੇ ਦੁਨੀਆ ਦੀ 11ਵੀਂ ਰੈਂਕਿੰਗ ਵਾਲੇ ਪ੍ਰਣਯ ਹਾਂਗਕਾਂਗ ਦੇ 53ਵੀਂ ਰੈਂਕਿੰਗ ਵਾਲੇ ਚਿਊਕ ਯਿਊ ਲੀ ਦੇ ਹੱਥੋਂ 21-19, 21-17 ਨਾਲ ਉਲਟਫੇਰ ਦਾ ਸ਼ਿਕਾਰ ਹੋ ਗਏ। ਹਾਲ ਹੀ ‘ਚ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ‘ਚ ਖਿਤਾਬ ਜਿੱਤਣ ਵਾਲੇ ਸਾਇਨਾ ਅਤੇ ਪ੍ਰਣਯ ਦੇ ਲਈ ਇਹ ਨਿਰਾਸ਼ਾਜਨਕ ਨਤੀਜਾ ਰਿਹਾ। ਹੁਣ ਭਾਰਤੀ ਚੁਣੌਤੀ ਦਾ ਦਾਰੋਮਦਾਰ ਦੂਜੀ ਰੈਂਕਿੰਗ ਵਾਲੀ ਪੀ.ਵੀ. ਸਿੰਧੂ ‘ਤੇ ਰਹਿ ਗਿਆ ਹੈ ਜੋ ਚੀਨ ਦੀ ਯੁਈ ਹਾਨ ਨਾਲ ਖੇਡੇਗੀ।