ਮੁੰਬਈ, ਭਾਰਤ ਦੇ ਮੁਟਿਆਰ ਟੇਬਲ ਟੈਨਿਸ ਖਿਡਾਰਨ ਅਤੇ ਸਿੰਗਾਪੁਰ ਦੀ ਜਿੰਗਯੀ ਜੋਓ ਦੀ ਜੋੜੀ ਨੇ ਹਾਂਗ ਸੇਂਕ ਹਾਂਗਕਾਂਗ ਜੂਨੀਅਰ ਤੇ ਕੈਡੇਟ ਓਪਨ 2018 ਵਿੱਚ ਜੂਨੀਅਰ ਲੜਕੀਆਂ ਦੇ ਡਬਲਜ਼ ਵਰਗ ਵਿੱਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ।
ਪਿਛਲੇ ਹਫ਼ਤੇ ਸਮਾਪਤ ਹੋਏ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਇਸ ਜੋੜੀ ਨੂੰ ਸਿੰਗਾਪੁਰ ਦੀ ਲੀ ਲਿਨ ਜਾਸਸੇ ਤਾਨ ਅਤੇ ਚੀਨੀ ਤਾਇਪੈ ਦੀ ਰੂਈ ਲਿੰਗ ਵੇਨ ਦੀ ਜੋੜੀ ਹੱਥੋਂ 3-2 ਨਾਲ ਹਾਰ ਝੱਲਣੀ ਪਈ।
ਇਸ ਤੋਂ ਪਹਿਲਾਂ ਸਵਾਸਤਿਕਾ ਅਤੇ ਜਿੰਗਯੀ ਦੀ ਜੋੜੀ ਨੇ ਪ੍ਰੀ ਕੁਆਰਟਰ ਫਾਈਨਲ ਵਿੱਚ ਚੀਨੀ ਤਾਇਪੈ ਦੀ ਪੇਈ ਲਿੰਗ ਸੂ ਅਤੇ ਯੂ-ਚਿਨ ਸਾਈ ਦੀ ਜੋੜੀ ਅਤੇ ਕੁਆਰਟਰ ਫਾਈਨਲ ਵਿੱਚ ਚੀਨ ਦੀ ਬਿਨਯੇ ਝਾਂਗ ਅਤੇ ਯੀ ਚੇਨ ਨੂੰ ਮਾਤ ਦਿੱਤੀ ਸੀ।