ਮੁੰਬਈ:
ਅਦਾਕਾਰ ਸਲਮਾਨ ਖ਼ਾਨ ਦੀ ਸਿਹਤ ਵਿੱਚ ਹੁਣ ਕਾਫ਼ੀ ਸੁਧਾਰ ਹੋ ਚੁੱਕਿਆ ਹੈ ਤੇ ਛੇਤੀ ਹੀ ਉਹ ਰਿਐਲਿਟੀ ਸ਼ੋਅ ‘ਬਿੱਗ ਬਾਸ-16’ ਦੀ ਸ਼ੂਟਿੰਗ ਸ਼ੁਰੂ ਕਰ ਦੇਵੇਗਾ। ਸਲਮਾਨ 2010 ਤੋਂ ‘ਬਿੱਗ ਬਾਸ’ ਦੀ ਮੇਜ਼ਬਾਨੀ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਅਦਾਕਾਰ ਨੂੰ ਡੇਂਗੂ ਹੋ ਗਿਆ ਸੀ, ਜਿਸ ਕਾਰਨ ਉਹ ‘ਵੀਕਐਂੱਡ ਕਾ ਵਾਰ’ ਦੀ ਸ਼ੂਟਿੰਗ ਨਹੀਂ ਕਰ ਸਕਿਆ ਸੀ। ਅਦਾਕਾਰ ਦੇ ਇੱਕ ਨੇੜਲੇ ਸੂਤਰ ਨੇ ਦੱਸਿਆ ਹੈ ਕਿ ਸਲਮਾਨ ਦੀ ਸਿਹਤ ਹੁਣ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਹੈ ਤੇ ਉਹ ਬਿੱਗ ਬਾਸ ਲਈ ਸ਼ੂਟਿੰਗ ਵੀ ਆਰੰਭ ਦੇਵੇਗਾ। ਸ਼ੋਅ ਦੀ ਪ੍ਰੋਗਰਾਮਿੰਗ ਟੀਮ ਨੇ ਵੀ ਪੁਸ਼ਟੀ ਕੀਤੀ ਹੈ ਕਿ ਹਫ਼ਤੇ ਦੇ ਆਖਰੀ ਦਿਨਾਂ ਦੀ ਸ਼ੂਟਿੰਗ ਲਈ ਸਲਮਾਨ ਖ਼ਾਨ ਖੁਦ ਹਾਜ਼ਰ ਹੋਣਗੇ। ਜ਼ਿਕਰਯੋਗ ਹੈ ਕਿ ਇਸ ਵਾਰ ਅਦਾਕਾਰਾ ਕੈਟਰੀਨਾ ਕੈਫ਼, ਇਸ਼ਾਨ ਖੱਟਰ ਅਤੇ ਸਿਧਾਰਥ ਚਤੁਰਵੇਦੀ ਵੀ ਆਪਣੀ ਫਿਲਮ ‘ਫੋਨ ਭੂਤ’ ਦੇ ਪ੍ਰਮੋਸ਼ਨ ਲਈ ਸ਼ੋਅ ਵਿੱਚ ਸ਼ਾਮਲ ਹੋਣਗੇ।