ਨਿਊਯਾਰਕ— ਯੂ. ਐੱਸ. ਓਪਨ ‘ਚ ਨਵੀਂ ਮਹਿਲਾ ਚੈਂਪੀਅਨ ਬਣੀ ਅਮਰੀਕਾ ਦੀ ਨੌਜਵਾਨ ਖਿਡਾਰਨ ਸਲੋਏਨ ਸਟੀਫਨਸ ਸੋਮਵਾਰ ਨੂੰ ਜਾਰੀ ਵਿਸ਼ਵ ਰੈਂਕਿੰਗ ਵਿਚ 66 ਸਥਾਨਾਂ ਦੀ ਲੰਬੀ ਛਲਾਂਗ ਲਾ ਕੇ ਮਹਿਲਾ ਸਿੰਗਲਜ਼ ਰੈਂਕਿੰਗ ‘ਚ 17ਵੇਂ ਨੰਬਰ ‘ਤੇ ਪਹੁੰਚ ਗਈ। ਸਟੀਫਨਸ ਤੋਂ ਫਾਈਨਲ ‘ਚ ਹਾਰ ਜਾਣ ਵਾਲੀ ਅਮਰੀਕਾ ਦੀ ਹੀ ਮੈਡੀਸਨ ਕੀ ਨੇ ਵੀ ਚਾਰ ਸਥਾਨਾਂ ਦਾ ਸੁਧਾਰ ਕੀਤਾ ਤੇ ਹੁਣ ਉਹ 12ਵੇਂ ਨੰਬਰ ‘ਤੇ ਪਹੁੰਚ ਗਈ ਹੈ। ਵੀਨਸ ਵਿਲੀਅਮਸ ਚਾਰ ਸਥਾਨਾਂ ਦੀ ਛਲਾਂਗ ਨਾਲ ਪੰਜਵੇਂ ਨੰਬਰ ‘ਤੇ ਪਹੁੰਚ ਕੇ ਚੋਟੀ ਦੇ ਪੰਜ ਖਿਡਾਰੀਆਂ ਵਿਚ ਸ਼ਾਮਲ ਹੋ ਗਈ ਹੈ, ਜਦਕਿ ਕੋਕੋ ਵੇਂਡੇਵੇਗ ਨੇ ਛੇ ਸਥਾਨਾਂ ਦੀ ਛਲਾਂਗ ਲਾਈ ਤੇ ਉਹ 16ਵੇਂ ਨੰਬਰ ‘ਤੇ ਪਹੁੰਚ ਗਈ। ਸਪੇਨ ਦੀ ਗਰਬਾਈਨ ਮੁਗੁਰੂਜਾ ਦੋ ਸਥਾਨਾਂ ਦੇ ਸੁਧਾਰ ਨਾਲ ਵਿਸ਼ਵ ਦੀ ਨੰਬਰ ਇਕ ਖਿਡਾਰਨ ਬਣ ਗਈ ਹੈ।