ਨਾਗਪੁਰ— ਐੱਚ. ਐੱਸ. ਪ੍ਰਣਯ ਨੇ 82ਵੀਂ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ ‘ਚ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਅਤੇ ਖਿਤਾਬ ਦੇ ਮੁੱਖ ਦਾਅਵੇਦਾਰ ਕਿਦਾਂਬੀ ਸ਼੍ਰੀਕਾਂਤ ਨੂੰ ਦਿਲਚਸਪ ਫਾਈਨਲ ‘ਚ ਹਰਾ ਕੇ ਪੁਰਸ਼ ਸਿੰਗਲਜ਼ ਖਿਤਾਬ ਆਪਣੇ ਨਾਂ ਕੀਤਾ। ਦੂਜਾ ਦਰਜਾ ਪ੍ਰਾਪਤ ਪ੍ਰਣਯ ਨੇ ਪਿਛਲੇ ਹਫਤੇ ਵਿਸ਼ਵ ਰੈਂਕਿੰਗ ‘ਚ ਆਪਣੇ ਕਰੀਅਰ ਦਾ ਚੋਟੀ ਦਾ ਸਥਾਨ ਹਾਸਲ ਕੀਤਾ ਸੀ। ਉਸ ਨੇ ਚੋਟੀ ਦਾ ਦਰਜਾ ਪ੍ਰਾਪਤ ਸ਼੍ਰੀਕਾਂਤ ਨੂੰ 49 ਮਿੰਟ ਤਕ ਚੱਲੇ ਮੁਕਾਬਲੇ ‘ਚ 21-15, 16-21, 21-7 ਨਾਲ ਹਰਾਇਆ। ਉਹ ਪਿਛਲੇ ਮਹੀਨੇ ਫ੍ਰੈਂਚ ਓਪਨ ਸੁਪਰ ਸੀਰੀਜ਼ ‘ਚ ਆਪਣੇ ਇਸ ਹਮਵਤਨ ਖਿਡਾਰੀ ਕੋਲੋਂ ਫਾਈਨਲ ‘ਚ ਹਾਰ ਗਿਆ ਸੀ।