ਨਵੀਂ ਦਿੱਲੀ— ਚੌਥਾ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਨੂੰ ਇੱਥੇ ਹਾਂਗਕਾਂਗ ਓਪਨ ਬੈਡਮਿੰਟਨ ਟੂਰਨਾਮੈਂਟ ‘ਚ ਸ਼ੁੱਕਰਵਾਰ ਨੂੰ ਪੁਰਸ਼ ਸਿੰਗਲ ਕੁਆਰਟਰ ਫਾਈਨਲ ‘ਚ ਆਪਣੇ ਤੋਂ ਹੇਠਾਂ ਦਰਜਾ ਪ੍ਰਾਪਤ ਜਾਪਾਨੀ ਖਿਡਾਰੀ ਕੇਂਤੋ ਨਿਸ਼ੀਮੋਤੋ ਤੋਂ ਉਲਟਫੇਰ ਦਾ ਸਾਹਮਣਾ ਕਰਨਾ ਪਿਆ। ਸ਼੍ਰੀਕਾਂਤ ਨੂੰ ਅੱਠਵਾਂ ਦਰਜਾ ਪ੍ਰਾਪਤ ਜਾਪਾਨ ਦੇ ਨਿਸ਼ੀਮੋਤੋ ਨੇ ਸਿਰਫ 44 ਮਿੰਟਾਂ ‘ਚ ਲਗਾਤਾਰ ਗੇਮਾਂ ‘ਚ 21-17, 21-13 ਨਾਲ ਹਰਾ ਕੇ ਪੁਰਸ਼ ਸਿੰਗਲ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ।

ਨਿਸ਼ੀਮੋਤੋ ਨੇ ਇਸ ਦੇ ਨਾਲ ਹੀ ਕਰੀਅਰ ‘ਚ ਪਹਿਲੀ ਵਾਰ ਸ਼੍ਰੀਕਾਂਤ ਦੇ ਖਿਲਾਫ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਭਾਰਤੀ ਖਿਡਾਰੀ ਤਿੰਨ ਵਾਰ ਜਾਪਾਨੀ ਖਿਡਾਰੀ ਨੂੰ ਹਰਾ ਚੁੱਕੇ ਹਨ। ਇਸ ਸਾਲ ਏਸ਼ੀਆ ਚੈਂਪੀਅਨਸ਼ਿਪ ‘ਚ ਵੀ ਸ਼੍ਰੀਕਾਂਤ ਨੇ ਨਿਸ਼ੀਮੋਤੋ ਨੂੰ ਹਰਾਇਆ ਸੀ। ਇਸ ਤੋਂ ਪਹਿਲਾਂ ਭਾਰਤ ਦੀਆਂ ਵੱਡੀਆਂ ਖਿਡਾਰਨਾਂ ਪੀ.ਵੀ.ਸਿੰਧੂ ਅਤੇ ਸਾਇਨਾ ਨੇਹਵਾਲ ਮਹਿਲਾ ਸਿੰਗਲ ‘ਚ ਹਾਰ ਕੇ ਬਾਹਰ ਹੋ ਚੁੱਕੀਆਂ ਹਨ ਜਦਕਿ ਡਬਲਜ਼ ਵਰਗ ‘ਚ ਵੀ ਭਾਰਤੀ ਚੁਣੌਤੀ ਖਤਮ ਹੋ ਚੁੱਕੀ ਹੈ।