ਮੁੰਬਈ- ਕਪਤਾਨ ਸੁਨੀਲ ਸ਼ੇਤਰੀ ਦੀ ਹੈਟ੍ਰਿਕ ਦੀ ਬਦੌਲਤ ਭਾਰਤ ਨੇ ਇਕਤਰਫਾ ਮੁਕਾਬਲੇ ਵਿਚ ਅੱਜ ਇੱਥੇ ਚੀਨੀ ਤਾਈਪੇ ਨੂੰ 5-0 ਨਾਲ ਹਰਾ ਕੇ ਇੰਟਰ ਕਾਂਟੀਨੈਂਟਲ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਭਾਰਤ ਵਲੋਂ ਆਪਣੇ 99ਵੇਂ ਕੌਮਾਂਤਰੀ ਮੈਚ ਵਿਚ ਖੇਡ ਰਹੇ ਸ਼ੇਤਰੀ ਨੇ 14ਵੇਂ, 34ਵੇਂ ਤੇ 62ਵੇਂ ਮਿੰਟ ਵਿਚ ਗੋਲ ਕੀਤੇ। ਮੇਜ਼ਬਾਨ ਟੀਮ ਵਲੋਂ ਦੋ ਹੋਰ ਗੋਲ ਉਦਾਂਤਾ ਸਿੰਘ ਤੇ ਪ੍ਰਣਯ ਹਲਧਰ ਨੇ ਕ੍ਰਮਵਾਰ 48ਵੇਂ ਤੇ 78ਵੇਂ ਮਿੰਟ ਵਿਚ ਕੀਤੇ।
ਭਾਰਤੀ ਟੀਮ ਆਪਣੇ ਅਗਲੇ ਮੈਚ ਵਿਚ ਹੁਣ 4 ਜੂਨ ਨੂੰ ਕੀਨੀਆ ਨਾਲ ਭਿੜੇਗੀ, ਜਦਕਿ ਚੀਨੀ ਤਾਈਪੇ ਨੂੰ ਇਸ ਦੇ ਅਗਲੇ ਦਿਨ ਨਿਊਜ਼ੀਲੈਂਡ ਵਿਰੁੱਧ ਮੈਦਾਨ ‘ਤੇ ਉਤਰਨਾ ਹੈ।