ਦਿਲਜੀਤ ਦੁਸਾਂਝ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਵੱਖਵਾਦੀ ਸੰਗਠਨ ਦੇ ਮੁਖੀ ਵੱਲੋਂ ਦਿਲਜੀਤ ਦੁਸਾਂਝ ਨੂੰ ਧਮਕੀ ਦਿੱਤੀ ਗਈ ਹੈ। ਪਿੱਛੇ ਜਿਹੇ ਦਿਲਜੀਤ ਦੁਸਾਂਝ ‘ਕੌਣ ਬਣੇਗਾ ਕਰੜਪਤੀ’ ਦੇ ਸ਼ੋਅ ਵਿਚ ਗਏ ਸੀ ਤੇ ਇਸ ਦੌਰਾਨ ਉਨ੍ਹਾਂ ਨੇ ਅਮਿਤਾਭ ਬੱਚਨ ਦੇ ਪੈਰੀ ਹੱਥ ਲਾਏ ਸੀ। ਵੱਖਵਾਦੀ ਸੰਗਠਨ ਵੱਲੋਂ 1 ਨਵੰਬਰ ਦੇ ਸ਼ੋਅ ਨੂੰ ਰੱਦ ਕਰਨ ਨੂੰ ਕਿਹਾ ਗਿਆ ਹੈ ਤੇ ਕਿਹਾ ਗਿਆ ਹੈ ਕਿ ਦਿਲਜੀਤ ਨੇ ਅਮਿਤਾਭ ਬੱਚਨ ਦੇ ਪੈਰ ਛੂਹ ਕੇ 1984 ਦੇ ਹਰ ਪੀੜਤ, ਵਿਧਵਾ ਤੇ ਅਨਾਥ ਦਾ ਅਪਮਾਨ ਕੀਤਾ ਹੈ। ਦਿਲਜੀਤ ਦੁਸਾਂਝ ਅਕਸਰ ਹੀ ਆਪਣੇ ਗਾਣਿਆਂ ਤੇ ਫਿਲਮਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ। ਮਿਲੀ ਧਮਕੀ ਕਰਕੇ ਉਨ੍ਹਾਂ ਦੇ ਪਰਿਵਾਰ ਤੇ ਪ੍ਰਸ਼ੰਸਕਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ।














