ਚੰਡੀਗੜ•, 17 ਜਨਵਰੀ: ਭਾਰਤੀ ਚੋਣ ਕਮਿਸ਼ਨ ਨੇ ਇਕ ਪੱਤਰ ਜਾਰੀ ਕਰਕੇ ਵੋਟਰ ਸੂਚੀ ਪ੍ਰਕਾਸ਼ਨ ਮਿਤੀ 31 ਜਨਵਰੀ 2019 ਦਿਨ ਵੀਰਵਾਰ ਤੈਅ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਵੋਟਰ ਵਜੋਂ ਨਾਮ ਦਰਜ ਕਰਵਾਉਣ ਲਈ ਯੋਗਤਾ ਮਿਤੀ 1 ਜਨਵਰੀ 2019 ਸੀ ਜਿਸਦੇ ਅਧਾਰ ਤੇ 19 ਜਨਵਰੀ 2019 (ਦਿਨ ਸ਼ਨਿੱਚਰਵਾਰ) ਨੂੰ ਅੰਤਿਮ ਪ੍ਰਕਾਸ਼ਨਾ ਮਿਤੀ ਤੈਅ ਕੀਤਾ ਗਿਆ ਸੀ ਪ੍ਰੰਤੂ ਹੁਣ ਅੰਤਿਮ ਪ੍ਰਕਾਸ਼ਨ ਮਿਤੀ ਤੈਅ ਕੀਤਾ 31-01-2019 (ਦਿਨ ਵੀਰਵਾਰ) ਤੈਅ ਕੀਤਾ ਗਿਆ ਹੈ।