ਵਿਜੈਵਾੜਾ: ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗ਼ਮਾ ਜੇਤੂ ਵੇਟਲਿਫਟਰ ਰਗਾਲਾ ਵੈਂਕਟ ਰਾਹੁਲ ਦਾ ਅੱਜ ਇੱਥੇ ਗੰਨਾਵਰਮ ਹਵਾਈ ਅੱਡੇ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਆਂਧਰਾ ਪ੍ਰਦੇਸ਼ ਦੇ ਖੇਡ ਮੰਤਰੀ ਕੋਲੂ ਰਵਿੰਦਰ, ਆਂਧਰਾ ਪ੍ਰਦੇਸ਼ ਖੇਡ ਅਥਾਰਟੀ ਪ੍ਰਧਾਨ ਅੰਕੰਮਾ ਚੌਧਰੀ ਅਤੇ ਵੱਖ-ਵੱਖ ਖੇਡ ਸੰਸਥਾਵਾਂ ਦੇ ਪ੍ਰਧਾਨ ਤੇ ਮੈਂਬਰ ਹਵਾਈ ਅੱਡੇ ’ਤੇ ਰਾਹੁਲ ਦਾ ਸਵਾਗਤ ਕਰਨ ਮੌਕੇ ਹਾਜ਼ਰ ਸਨ। ਰਾਹੁਲ ਗੁੰਟੂਰ ਜ਼ਿਲ੍ਹੇ ਦੇ ਸਟੁਵਤਰਤਪੁਰਮ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸ ਨੇ 85 ਕਿਲੋ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਰਾਹੁਲ ਨੇ ਮਗਰੋਂ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨਾਲ ਸਕੱਤਰੇਤ ਵਿੱਚ ਉਨ੍ਹਾਂ ਦੇ ਚੈਂਬਰ ਵਿੱਚ ਮੁਲਾਕਾਤ ਕੀਤੀ। ਸੂਬਾ ਸਰਕਾਰ ਪਹਿਲਾਂ ਹੀ ਰਾਹੁਲ ਨੂੰ 30 ਲੱਖ ਰੁਪਏ ਦੀ ਨਕਦ ਰਾਸ਼ੀ ਅਤੇ ਘਰ ਲਈ 500 ਵਰਗ ਗਜ਼ ਜ਼ਮੀਨ ਦੇਣ ਦਾ ਐਲਾਨ ਕਰ ਚੁੱਕੀ ਹੈ।