ਮੁੰਬਈ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਜਲਦ ਹੀ ‘ਵੀਰੇ ਦੀ ਵੈਡਿੰਗ’ ‘ਚ ਨਜ਼ਰ ਆਵੇਗੀ। ਇਸ ਫਿਲਮ ਦੀ ਸ਼ੂਟਿੰਗ ਦਿੱਲੀ ‘ਚ ਹੋਣੀ ਹੈ। ਤੁਹਾਨੂੰ ਇਹ ਦੱਸ ਦੇਈਏ ਕਿ ਹਾਲ ਹੀ ‘ਚ ਕਰੀਨਾ ਬੇਟੇ ਤੈਮੂਰ ਨਾਲ ਮੁੰਬਈ ਏਅਰਪੋਰਟ ‘ਤੇ ਨਜ਼ਰ ਆਈ ਹੈ। ਦਰਸਅਲ ਕਰੀਨਾ ਫਿਲਮ ‘ਵੀਰੇ ਦੀ ਵੈਡਿੰਗ’ ਦੀ ਸ਼ੂਟਿੰਗ ਲਈ ਦਿੱਲੀ ਰਵਾਨਾ ਹੋ ਚੁੱਕੀ ਹੈ।ਇਸ ਦੌਰਾਨ ਕਰੀਨਾ ਗ੍ਰੇਅ ਕਲਰ ਦੇ ਸਵੈੱਟ ਸ਼ਰਟ ‘ਚ ਬੇਹੱਦ ਖੂਬਸੂਰਤ ਦਿਖਾਈ ਦਿੱਤੀ ਹੈ। ਉੱਥੇ ਹੀ ਤੈਮੂਰ ਬਲੂ ਜੀਨਸ ਪਹਿਣੀ ਹੋਈ ਸੀ। ਤੈਮੂਰ ਏਅਰਪੋਰਟ ‘ਤੇ ਬੇਹੱਦ ਕਿਊਟ ਦਿਖਾਈ ਦੇ ਰਿਹਾ ਸੀ।ਤੈਮੂਰ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਕਰਕੇ ਚਰਚਾ ‘ਚ ਰਹਿੰਦਾ ਹੈ। ਤੈਮੂਰ ਦੀ ਫੈਨਜ਼ ਫਾਲੋਇੰਗ ਦਿਨੋਂ-ਦਿਨ ਵੱਧਦੀ ਜਾ ਰਹੀ ਹੈ।ਬੀਤੇ ਦਿਨੀਂ ਤੈਮੂਰ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ ਜਿਸ ‘ਚ ਉਹ ਆਪਣੇ ਪਿਤਾ ਸੈਫ ਅਲੀ ਖਾਨ ਦੀ ਤਰ੍ਹਾਂ ਕਾਲੇ ਕੁੜਤੇ ਪਜਾਮੇ ‘ਚ ਬੇਹੱਦ ਖੂਬਸੂਤਰ ਦਿਖਾਈ ਦੇ ਰਿਹਾ ਸੀ।ਇਹ ਤਸਵੀਰਾਂ ਤੈਮੂਰ ਦੇ ਫੈਨਜ਼ ਕਲੱਬ ਵਲੋਂ ਖੂਬ ਸ਼ੇਅਰ ਕੀਤੀ ਗਈ ਸੀ ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ।