ਚੰਡੀਗੜ•, 20 ਫਰਵਰੀ:
ਵਿੱਤ ਵਿਭਾਗ ਨੇ ਜਨਰਲ ਪ੍ਰੋਵੀਡੈਂਟ ਫੰਡ (ਜੀਪੀਐਫ), ਸਹਿਕਾਰੀ ਖੰਡ ਮਿੱਲਾਂ, ਵੇਰਕਾ ਡੇਅਰੀ ਪਲਾਂਟ ਬੱਸੀ ਪਠਾਣਾ ਤੋਂ ਇਲਾਵਾ ਲੁਧਿਆਣਾ ਜ਼ਿਲ•ੇ ਪਿੰਡ ਧਨਾਂਸੂ ਦੇ ਅਤਿ ਆਧੁਨਿਕ ਸਾਈਕਲ ਵੈਲੀ ਪ੍ਰੋਜੈਕਟ ਦੇ ਵਿਕਾਸ ਲਈ 349.50 ਕਰੋੜ ਰੁਪਏ ਜਾਰੀ ਕੀਤੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ 31 ਦਸੰਬਰ,2019 ਤੱਕ ਮੁਲਾਜ਼ਮਾ ਦੇ ਬਣਦੇ ਜੀਪੀਐਫ (ਅੰਤਿਮ/ਐਡਵਾਂਸ) ਦੀ ਅਦਾਇਗੀ ਕਰਨ ਲਈ 184 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਮੈਡੀਕਲ, ਪੈਟਰੋਲੀਅਮ, ਤੇਲ ਅਤੇ ਲੁਬਰੀਕੈਂਟ(ਪੀਓਐਲ), ਪਾਣੀ/ਬਿਜਲੀ ਸਮੱਗਰੀ ਦੀ ਸਪਲਾਈ ਅਤੇ ਦਫਤਰਾਂ ਦੇ ਖਰਚਿਆਂ ਲਈ 18 ਫਰਵਰੀ 2020 ਤੱਕ ਦੀ ਅਦਾਇਗੀ ਕਰਨ ਲਈ 111 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਅੱਗੇ ਜਾਣਕਾਰੀ ਦਿੰਦਿਆਂ ਗੰਨਾ ਉਤਪਾਦਕਾਂ ਦਾ ਰਾਜ ਦੀਆਂ ਸਹਿਕਾਰੀ ਖੰਡ ਮਿੱਲਾਂ ਵੱਲ ਪਿਆ ਮਿੱਲਾਂ ਦਾ ਬਕਾਏ ਦਾ ਭੁਗਤਾਨ ਕਰਨ ਲਈ 25 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਇਸੇ ਤਰ•ਾਂ ਹੀ ਲੁਧਿਆਣਾ ਜ਼ਿਲ•ੇ ਪਿੰਡ ਧਨਾਂਸੂ ਵਿਖੇ ਸਥਾਪਤ ਕੀਤੀ ਜਾ ਰਹੀ ਅਤਿ ਆਧੁਨਿਕ ਸਾਈਕਲ ਵੈਲੀ ਨੂੰ ਲਗਦੀ ਲੁਧਿਆਣਾ-ਚੰਡੀਗੜ• ਦੇ ਨਿਰਮਾਣ ਨੂੰ ਹੋਰ ਤੇਜ਼ੀ ਨਾਲ ਨੇਪਰੇ ਚਾੜ•ਣ ਲਈ 17 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਬਸੀ ਪਲਾਂਟ ਵਿਖੇ ਸਥਾਪਤ ਕੀਤੇ ਜਾ ਰਹੇ ਵਿਆਪਕ ਵੇਰਕਾ ਡੇਅਰੀ ਪਲਾਂਟ ਦੇ ਨਿਰਮਾਣ ਵਿਚ ਤੇਜ਼ੀ ਲਿਆਉਣ ਲਈ 11.15 ਕਰੋੜ ਰੁਪਏ ਜਾਰੀ ਕੀਤੇ ਹਨ ਜਦਕਿ 1.35 ਕਰੋੜ ਰੁਪਏ ਪਿੰਡਾਂ ਵਿਚ ਸਾਫ਼-ਸਫਾਈ ਦੀਆ ਸਹੂਲਤਾਂ ਨੂੰ ਯਕੀਨੀ ਬਣਾਉਣ ਤਹਿਤ ਤਰਲ ਰਹਿੰਦ-ਖੂਹੰਦ ਪ੍ਰਬੰਧਨ ਲਈ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਵਿਭਾਗ ਨੂੰ ਜਾਰੀ ਕੀਤੇ ਗਏ ਹਨ।