ਨਵੀਂ ਦਿੱਲੀ : ਭਾਰਤ ਨੂੰ 18ਵੀਆਂ ਏਸ਼ੀਆਈ ਖੇਡਾਂ ਵਿਚ ਪਹਿਲਾ ਸੋਨ ਤਮਗਾ ਦਿਵਾਉਣ ਵਾਲੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਆਪਣੇ ਇਸ ਪ੍ਰਦਰਸ਼ਨ ਨੂੰ ਅਕਤੂਬਰ ਵਿਚ ਬੁਡਾਪੋਸਟ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਬਰਕਰਾਰ ਰੱਖਾਂਗਾ। ਬਜਰੰਗ ਆਈ. ਜੀ. ਸਪੋਰਟਸ ਕੰਪਲੈਕਸ ਸਥਿਤ ਕੇ. ਡੀ. ਜਾਧਵ ਕੁਸ਼ਤੀ ਸਟੇਡੀਅਮ ਵਿਚ ਗੁਰੂ ਹਨੂਮਾਨ ਯਾਦਗਾਰੀ ਦਿੱਲੀ ਰੈਸਲਿੰਗ ਚੈਂਪੀਅਨਸ਼ਿਪ ਦੇਖਣ ਪਹੁੰਚਿਆ ਜਿੱਥੇ ਮੌਜੂਦ ਪਹਿਲਵਾਨਾਂ ਨੇ ਉਸ ਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ। ਬਜਰੰਗ ਨੇ ਇਸ ਮੌਕੇ ‘ਤੇ ਕਿਹਾ, ” ਮੈਂ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਵਿਚ ਲਗਾਤਾਰ ਲਗਾਤਾਰ ਸੋਨ ਤਮਗੇ ਜਿੱਤੇ ਹਨ ਅਤੇ ਮੇਰੀ ਕੋਸ਼ਿਸ਼ ਰਹੇਗੀ ਕਿ ਵਿਸ਼ਵ ਚੈਂਪੀਅਨਸ਼ਿਪ ‘ਚ ਵੀ ਦੇਸ਼ ਲਈ ਸੋਨ ਤਮਗੇ ਜਿੱਤਾਂ।24 ਸਾਲਾਂ ਬਜਰੰਗ ਨੇ 2013 ‘ਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ 60 ਕਿ.ਗ੍ਰਾ ਵਿਚ ਕਾਂਸੀ ਤਮਗਾ ਜਿੱਤਿਆ ਸੀ ਪਰ ਉਹ ਹੁਣ 65 ਕਿ.ਗ੍ਰਾ ਵਰਗ ‘ਚ ਵੀ ਲੜਦੇ ਹਨ। ਰਾਸ਼ਟਰਮੰਡਲ ਅਤੇ ਏਸ਼ੀਆਡ ਵਿਚ ਸੋਨ ਤਮਗੇ 65 ਕਿ.ਗ੍ਰਾ ਭਾਰ ਵਰਗ ਦੇ ਹਨ। ਵਿਸ਼ਵ ਚੈਂਪੀਅਨਸ਼ਿਪ ਦਾ ਆਯੋਜਨ ਹੰਗਰੀ ਦੇ ਬੁਡਾਪੋਸਟ ਵਿਚ 20 ਤੋਂ 28 ਤਕਤੂਬਰ ਤੱਕ ਹੋਣਾ ਹੈ। ਬਜਰੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ” ਹੁਣ ਮੇਰੇ 2 ਅਗਲੇ ਵੱਡੇ ਟੀਚੇ ਵਿਸ਼ਵ ਚੈਂਪੀਅਸ਼ਿਪ ਅਤੇ 2020 ਦੇ ਓਲੰਪਿਕ ਹਨ। ਇਸ ਵਾਰ ਜੋ ਵਿਸ਼ਵ ਚੈਂਪੀਅਨਸ਼ਿਪ ਹੋਣੀ ਹੈ ਉਸ ਵਿਚ ਓਲੰਪਿਕ ਕੋਟਾ ਨਹੀਂ ਹੈ ਪਰ 2019 ਦੀ ਚੈਂਪੀਅਨਸ਼ਿਪ ਵਿਚ ਓਲੰਪਿਕ ਕੋਟਾ ਹੋਵੇਗਾ। ਮੈਂ ਅਜੇ ਯੋਗੀ ਭਰਾ (ਯੋਗੇਸ਼ਵਰ ਦੱਤ) ਦਾ ਅਕੈਡਮੀ ਵਿਚ ਆਪਣੀ ਤਿਆਰੀ ਕਰ ਰਿਹਾ ਹਾਂ। ਮੈਂ ਵਿਸ਼ਵ ਚੈਂਪੀਅਨਸ਼ਿਪ ਲਈ ਜਲਦੀ ਬਾਹਰ ਜਾ ਰਿਹਾ ਹਾਂ। ਪਹਿਲਾਂ ਮੈਂ ਜਾਰਜੀਆ ਜਾਵਾਂਗਾ ਅਤੇ ਇਸ ਤੋਂ ਬਾਅਦ ਪੋਲੈਂਡ ਜਾਵਾਂਗਾ। ਮੈਂ ਉੱਥੋਂ ਸਿੱਧਾ ਬੁਡਾਪੋਸਟ ਲਈ ਰਵਾਨਾ ਹੋ ਜਾਵਾਂਗਾ।