ਰੁੜਕੇਲਾ, 14 ਜਨਵਰੀ

ਤਿੰਨ ਵਾਰ ਦੇ ਚੈਂਪੀਅਨ ਨੀਦਰਲੈਂਡ ਨੇ ਅੱਜ ਇੱਥੇ ਐੱਫਆਈਐਚ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ ਸੀ ਮੈਚਾਂ ਵਿੱਚ ਮਲੇਸ਼ੀਆ ਨੂੰ 4-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਜਦਕਿ ਨਿਊਜ਼ੀਲੈਂਡ ਨੇ ਚਿਲੀ ਨੂੰ 3-1 ਨਾਲ ਹਰਾਇਆ। ਇਸੇ ਤਰ੍ਹਾਂ ਅੱਜ ਦੇ ਹੋਰ ਮੈਚਾਂ ਵਿੱਚ ਬੈਲਜੀਅਮ ਨੇ ਕੋਰੀਆ ਨੂੰ 5-0 ਅਤੇ ਜਰਮਨੀ ਨੇ ਜਾਪਾਨ ਨੂੰ 3-0 ਨਾਲ ਹਰਾਇਆ