ਰਾਸਨੋਦਾਰ(ਰੂਸ), ਵਿਸ਼ਵ ਕੱਪ ਤੋਂ ਪਹਿਲਾਂ ਸਪੇਨ ਨੇ ਅੱਜ ਬੇਹੱਦ ਹੈਰਾਨੀਜਨਕ ਢੰਗ ਨਾਲ ਕੌਮੀ ਟੀਮ ਦੇ ਕੋਚ ਜੁਲੇਨ ਲੁਪੇਤੇਗੁਈ ਨੂੰ ਅਹੁਦੇ ਤੋਂ ਹਟਾ ਦਿੱਤਾ। ਉਸ ਦੀ ਥਾਂ ਫਰਨਾਂਡੋ ਹੈਇਰੋ ਨੂੰ ਟੀਮ ਦਾ ਨਵਾਂ ਕੋਚ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਰਿਆਲ ਮਡਰਿਡ ਨੇ ਲੁਪੇਤੇਗੁਈ ਨੂੰ ਜ਼ਿਨੇਡਨ ਜ਼ਿਡਾਨ ਦੀ ਥਾਂ ਭਵਿੱਖ ਵਿੱਚ ਟੀਮ ਦਾ ਕੋਚ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ, ਜਿਸ ਤੋਂ ਮਾਮਲਾ ਵਿਗੜ ਗਿਆ।