ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਬੰਗਾ ਵਿੱਚ ਮਸ਼ਹੂਰ ਗਾਇਕ ਕੁਲਦੀਪ ਮਾਣਕ ਦੇ ਸਾਲੇ ਹਸਨ ਮਾਣਕ ਉਰਫ਼ ਮਾਣਕ ਖਾਨ ਦੇ ਦੂਜੇ ਵਿਆਹ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ । ਮਨਦੀਪ ਕੌਰ ਨਾਂ ਦੀ ਔਰਤ, ਜੋ ਕਿ ਹਸਨ ਮਾਣਕ ਦੀ ਪਹਿਲੀ ਪਤਨੀ ਹੋਣ ਦਾ ਦਾਅਵਾ ਕਰਦੀ ਹੈ, ਨੇ ਇਹ ਦੋਸ਼ ਲਾਏ ਹਨ। ਜਦਕਿ ਦੂਜੇ ਪਾਸੇ ਹਸਨ ਮਾਣਕ ਨੇ ਵਿਆਹ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਬਠਿੰਡਾ ਜ਼ਿਲ੍ਹੇ ਦੀ ਰਹਿਣ ਵਾਲੀ ਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਹਸਨ ਮਾਣਕ ਨਾਲ ਜੁਲਾਈ 2022 ਵਿੱਚ ਹੋਇਆ ਸੀ। ਬੰਗਾ ’ਚ ਉਸ ਨੇ ਥਾਣੇ ’ਚ ਦੂਜੇ ਵਿਆਹ ਦੀ ਸ਼ਿਕਾਇਤ ਦਰਜ ਕਰਵਾਈ ਹੈ। ਮਨਦੀਪ ਨੇ ਦੱਸਿਆ ਕਿ ਮੇਰੇ ਪਤੀ ਹਸਨ ਮਾਣਕ ਨੇ ਮੈਨੂੰ ਕੁੱਟਮਾਰ ਕਰਕੇ ਘਰ ‘ਚ ਬੰਦ ਕਰ ਦਿੱਤਾ ਅਤੇ ਬੰਗਾ ਕੇ ਗੁਰੂ ਘਰ ‘ਚ ਇੰਗਲੈਂਡ ਦੀ ਲੜਕੀ ਨਾਲ ਦੂਸਰੀ ਵਾਰ ਮੇਰੀ ਮਰਜ਼ੀ ਦੇ ਖਿਲਾਫ ਵਿਆਹ ਕਰਵਾ ਲਿਆ।

ਔਰਤ ਦਾ ਦੋਸ਼ ਹੈ ਕਿ ਬੰਗਾ ਵਿੱਚ ਇੱਕ ਗੁਰੂ ਘਰ ਵਿੱਚ ਖੁਸ਼ੀ ਦੇ ਜਸ਼ਨ ਮਨਾਏ ਗਏ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਹਸਨ ਮਾਣਕ ਨੇ ਇਹ ਵੀ ਕਿਹਾ ਕਿ ਮੈਂ ਦੁਬਾਰਾ ਵਿਆਹ ਨਹੀਂ ਕਰਵਾਇਆ ਹੈ। ਸਾਡਾ ਤਾਂ ਸਿਰਫ਼ ਘਰੇਲੂ ਝਗੜਾ ਹੈ। ਪਤਨੀ ਤੋਂ ਤਲਾਕ ਦੀ ਖਬਰ ‘ਤੇ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਬਾਬਾ ਗੁਰਮੇਸ਼ ਸਿੰਘ ਨੇ ਦੱਸਿਆ ਕਿ ਉਹ ਗੁਰਦੁਆਰਾ ਪੰਥ ਸਾਹਿਬ ਬੰਗਾ ਵਿਖੇ ਸੇਵਾ ਕਰ ਰਹੇ ਹਨ । ਉਨ੍ਹਾਂ ਨੇ ਦੱਸਿਆ ਕਿ 23 ਤਰੀਕ ਨੂੰ ਹਸਨ ਮਾਣਕ ਅਤੇ ਜਸਪ੍ਰੀਤ ਕੌਰ ਦੇ ਆਨੰਦ ਕਾਰਜ ਹੋਏ ਹਨ। ਆਨੰਦ ਕਾਰਜ ਤੋਂ ਪਹਿਲਾਂ ਦੋਹਾਂ ਦਾ ਵਿਆਹ ਅਨਮੋਲ ਪੈਲੇਸ ਵਿੱਚ ਹੋਇਆ ਸੀ ਅਤੇ ਆਨੰਦ ਕਾਰਜ ਗੁਰਦੁਆਰੇ ਵਿੱਚ ਸੀ। ਇਸ ਦੌਰਾਨ 25 ਤੋਂ 30 ਲੋਕ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਸ ਦੀ ਰਜਿਸਟ੍ਰੇਸ਼ਨ ਗੁਰਦੁਆਰਾ ਸਾਹਿਬ ਵੱਲੋਂ ਕੀਤੀ ਜਾਂਦੀ ਹੈ।

ਇਸ ਦੌਰਾਨ ਮਾਮਲੇ ਸਬੰਧੀ ਡੀਐਸਪੀ ਐਚਐਸ ਰੰਧਾਵਾ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੇ ਪੱਖ ਤੋਂ ਹਸਨ ’ਤੇ ਦੂਜੇ ਵਿਆਹ ਦਾ ਦੋਸ਼ ਲਾਇਆ ਸੀ। ਉਨ੍ਹਾਂ ਦੱਸਿਆ ਕਿ ਅਨਮੋਲ ਪੈਲੇਸ ਵਿੱਚ ਵਿਆਹ ਦਾ ਮਾਮਲਾ ਹੈ। ਡੀਐਸਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਹੈ।