ਮੁੰਬਈ— ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਦਾ ਅੱਜ ਸ਼ੁੱਕਰਵਾਰ ਦੀ ਸਵੇਰ ਮੁੰਬਈ ‘ਚ ਐਕਸੀਡੈਂਟ ਹੋ ਗਿਆ। ਉਹ ਇਕ ਮੀਟਿੰਗ ਦੇ ਸਿਲਸਿਲੇ ‘ਚ ਬਾਂਦ੍ਰਾ ਜਾ ਰਹੀ ਸੀ। ਰਿਪੋਰਟ ਮੁਤਾਬਕ ਇਕ ਕਾਰ ਦੇ ਉਨ੍ਹਾਂ ਦੀ ਕਾਰ ਨਾਲ ਟਕਰਾਉਣ ਨਾਲ ਇਹ ਹਾਦਸਾ ਹੋਇਆ ਹੈ। ਇਸ ‘ਚ ਉਨ੍ਹਾਂ ਦੀ ਕਾਰ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ ਹੈ। ਚੰਗੀ ਗੱਲ ਇਹ ਰਹੀ ਕਿ ਵਿਦਿਆ ਬਾਲਨ ਨੂੰ ਵਧੇਰੇ ਸੱਟਾਂ ਨਹੀਂ ਆਈਆਂ। ਉਹ ਪੁਰੀ ਤਰ੍ਹਾਂ ਸੁਰਖਿਅਤ ਹੈ।
ਜਾਣਕਾਰੀ ਮੁਤਾਬਕ ਵਿਦਿਆ ਨੇ ਹਾਲ ਹੀ ‘ਚ ‘ਤੁਮ੍ਹਾਰੀ ਸੁੱਲੂ ਦੀ ਸ਼ੂਟਿੰਗ ਪੂਰੀ ਕੀਤੀ ਹੈ। ਸੁਰੇਸ਼ ਤ੍ਰਿਵੈਣੀ ਦੇ ਨਿਰਦੇਸ਼ਨ ‘ਚ ਬਣ ਰਹੀ ਇਸ ਫਿਲਮ ‘ਚ ਉਹ ਇਕ ‘ਨਾਈਟ ਜੌਕੀ’ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਤੋਂ ਪਹਿਲਾਂ ਉਹ ਸੰਜੇ ਦੱਤ ਦੀ ਫਿਲਮ ‘ਲਗੇ ਰਹੋ ਮੁੰਨਾਭਾਈ’ ‘ਚ ਵੀ ਆਰ. ਜੇ. ਦੇ ਰੋਲ ‘ਚ ਦਿਖੀ ਸੀ। ਵਿਦਿਆ ਦੇ ਪਤੀ ਦੇ ਰੋਲ ‘ਚ ਮਾਨਵ ਕੌਲ ਹਨ। ਇਸ ਫਿਲਮ ‘ਚ ਨੇਹਾ ਧੂਪੀਆ ਵੀ ਹੈ, ਜੋ ਕਿ ਵਿਦਿਆ ਬਾਲਨ ਦੀ ਬੌਸ ਦੇ ਰੂਪ ‘ਚ ਨਜ਼ਰ ਆਵੇਗੀ।