ਚੰਡੀਗੜ• 9 ਨਵੰਬਰ: ਪੰਜਾਬ ਵਿਜੀਲੈਂਸ ਬਿਓਰੋ ਨੇ ਗਮਾਡਾ ਦੇ ਚੀਫ ਇੰਜੀਨੀਅਰ ਰਹੇ ਸੁਰਿੰਦਰਪਾਲ ਸਿੰਘ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਤਹਿਤ ਮੁਕੱਦਮਾ ਦਰਜ ਕੀਤਾ ਹੈ। ਜਦਕਿ ਇਸ ਤੋਂ ਪਹਿਲਾਂ ਦੋਸ਼ੀ ਖਿਲਾਫ ਆਪਣੇ ਆਹੁਦੇ ਦੀ ਦੁਰਵਰਤੋਂ ਕਰਕੇ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਫੌਜਦਾਰੀ ਮੁਕੱਦਮਾ ਦਰਜ ਕੀਤਾ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸੁਰਿੰਦਰਪਾਲ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਸਾਲ 2005 ਤੋਂ 2017 ਤੱਕ ਦੀ ਆਮਦਨ ਅਤੇ ਖਰਚੇ ਦਾ ਮੁਕੱਮਲ ਚਾਰਟ ਤਿਆਰ ਕੀਤਾ ਗਿਆ। ਜਿਸ ਵਿਚ ਦੋਸ਼ੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਇਸ ਅਰਸੇ ਦੌਰਾਨ 5.24 ਕਰੋੜ ਰੁਪਏ ਦੀ ਆਮਦਨ ਹੋਈ। ਇਸ ਸਮੇਂ ਦੌਰਾਨ ਉਸ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਹੋਰ ਖਰਚਿਆਂ ਸਮੇਤ ਚਲ ਅਤੇ ਅਚੱਲ ਜਾਇਦਾਦ ਖਰੀਦ ਕਰਨ ‘ਤੇ 29.67 ਕਰੋੜ ਰੁਪਏ ਦਾ ਖਰਚਾ ਕੀਤਾ ਗਿਆ ਜਿਸ ਵਿਚੋਂ 2.44 ਕਰੋੜ ਦੀ ਚਲ ਜਾਇਦਾਦ ਅਤੇ 26.68 ਕਰੋੜ ਦੀ ਅਚੱਲ ਜਾਇਦਾਦ ਬਣਾਈ ਗਈ ਅਤੇ ਇਸ ਤੋਂ ਇਲਾਵਾ 53.46 ਲੱਖ ਰੁਪਏ ਘਰੋਲੁ ਅਤੇ ਹੋਰ ਖਰਚਿਆਂ ਵਿਚ ਵਰਤੇ ਗਏ। ਇਸ ਤਰ•ਾਂ ਦੋਸ਼ੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਇਸ ਅਰਸੇ ਦੌਰਾਨ ਆਪਣੇ ਜਾਣੂੰ ਵਸੀਲਿਆਂ ਤੋਂ ਹਾਸਲ ਹੋਈ ਕੁੱਲ ਆਮਦਨ ਨਾਲੋਂ 24.43 ਕਰੋੜ ਰੁਪਏ ਦਾ ਵੱਧ ਖਰਚਾ ਪਾਇਆ ਗਿਆ ਜੋ ਇਹ ਖਰਚਾ ਕੁੱਲ ਆਮਦਨ ਨਾਲੋਂ 465 ਫੀਸਦੀ ਵੱਧ ਬਣਦਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸੁਰਿੰਦਰਪਾਲ ਸਿੰਘ ਵੱਲੋਂ ਉਕਤ ਅਰਸੇ ਦੌਰਾਨ ਆਪਣੀ ਪਤਨੀ ਮਨਦੀਪ ਕੌਰ ਅਤੇ ਮਾਤਾ ਸਵਰਨਜੀਤ ਕੌਰ ਦੇ ਨਾਮ ਉਪਰ ਤਿੰਨ ਪ੍ਰਾਈਵੇਟ ਲਿਮਟਿਡ ਕੰਪਨੀਆਂ ਦਰਜ ਕਰਵਾਈਆਂ ਗਈਆਂ ਜਿਨਾਂ ਵਿੱਚ ਅਸੈਸ ਐਗਰੋ ਸੀਡਜ਼ ਪ੍ਰਾਈ: ਲਿਮ:, ਐਵਾਰਡ ਐਗਰੋ ਟਰੇਡਰਜ਼ ਪ੍ਰਾਈ: ਲਿਮ: ਅਤੇ ਓਸਟਰ ਐਗਰੋ ਟਰੇਡਰਜ਼ ਪ੍ਰਾਈ: ਲਿਮ: ਕੰਪਨੀਆਂ ਵਿਚ 65.85 ਕਰੋੜ ਰੁਪਏ ਨਕਦ ਜਮਾ ਹੋਏ ਹਨ। ਇਸ ਰਾਸ਼ੀ ਵਿਚੋ ਉਨ•ਾਂ ਵਲੋਂ ਕੁੱਲ ਕਰੀਬ 25.85 ਕਰੋੜ ਰੁਪਏ ਦੀ ਅਚੱਲ ਜਾਇਦਾਦਾਂ ਦੀ ਖਰੀਦ ਕੀਤੀ ਗਈ ਅਤੇ ਬਾਕੀ ਰਹਿੰਦੀ ਕੁੱਲ ਕਰੀਬ 40 ਕਰੋੜ ਰੁਪਏ ਦੀ ਰਕਮ ਖਾਤਿਆਂ ਵਿਚੋ ਕਢਵਾਈ ਗਈ ਜਿਸ ਦੀ ਪੜਤਾਲ ਵਿਜੀਲੈਂਸ ਵਲੋਂ ਜਾਰੀ ਹੈ।
ਵਿਜੀਲੈਂਸ ਦੀ ਪੜਤਾਲ ਦੋਰਾਨ ਇਹ ਸਪੱਸ਼ਟ ਹੈ ਕਿ ਸੁਰਿੰਦਰਪਾਲ ਸਿੰਘ ਵੱਲੋਂ ਆਪਣੇ ਆਹੁਦੇ ਦੀ ਦੁਰਵਰਤੋਂ ਕਰਕੇ ਕਰੋੜਾਂ ਰੁਪਏ ਇੱਧਰ-ਉਧਰ ਕਰਕੇ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਟਰਾਂਸਫਰ ਕਰਕੇ ਆਪਣੇ ਪਰਿਵਾਰਕ ਮਂੈਬਰਾਂ ਦੇ ਨਾਮ ‘ਤੇ ਮੌਜੂਦ ਕੰਪਨੀਆਂ ਵਿੱਚ ਨਿਵੇਸ਼ ਵਿਖਾ ਕੇ ਟਿਕਾਣੇ ਲਗਾਇਆ ਗਿਆ। ਜਿਨਾਂ ਵਿਰੁੱਧ ਵਿਜੀਲੈਂਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੇਰੀ ਪੜਤਾਲ ਅਰੰਭ ਕਰ ਦਿੱਤੀ ਗਈ ਹੈ।