ਮੁੰਬਈ: ਅਦਾਕਾਰਾ ਸਵਰਾ ਭਾਸਕਰ ਵੈੱਬ ਸੀਰੀਜ਼ ‘ਭਾਗ ਬੈਨੀ ਭਾਗ’ ਨਾਲ ਪਰਦੇ ’ਤੇ ਵਾਪਸੀ ਕਰ ਰਹੀ ਹੈ। ਇਸ ਵਿਚ ਹੋਰ ਮੁੱਦਿਆਂ ਦੇ ਨਾਲ ਨਾਲ ਵਿਚਾਰਾਂ ਅਤੇ ਉਮਰ ਵਰਗ ਦੇ ਫ਼ਰਕ ਨਾਲ ਔਲਾਦ ਅਤੇ ਮਾਪਿਆਂ ਦਰਮਿਆਨ ਪੈਦਾ ਹੋਣ ਵਾਲੇ ਤਣਾਅ ਨੂੰ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਵੱਡੀ ਸਮੱਸਿਆ ਹੈ ਤੇ ਇਸ ਸੀਰੀਜ਼ ਰਾਹੀਂ ਇਸ ਨੂੰ ਸਭ ਦੇ ਸਾਹਮਣੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਿਚਲਾ ਕਿਰਦਾਰ ਉਨ੍ਹਾਂ ਲਈ ਕਾਫ਼ੀ ਦਿਲਚਸਪ ਹੈ ਕਿਉਂਕਿ ਇਹ ਕਿਰਦਾਰ ਉਨ੍ਹਾਂ ਦੀ ਅਸਲ ਜ਼ਿੰਦਗੀ ਨਾਲੋਂ ਹਟ ਕੇ ਹੈ। ਉਨ੍ਹਾਂ ਕਿਹਾ ਕਿ ਉਹ ਜ਼ਿੰਦਗੀ ਵਿਚ ਕਦੇ ਝਿਜਕਦੇ ਨਹੀਂ। ਉਨ੍ਹਾਂ ਕਿਹਾ ਕਿ ਬੈਨੀ ਜਿਸ ਸਮੱਸਿਆ ਵਿਚੋਂ ਗੁਜ਼ਰਦੀ ਹੈ, ਉਹ ਦੱਖਣੀ ੲੇਸ਼ਿਆਈ ਦੀ ਪਰਿਵਾਰਾਂ ਦੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਅਤੇ ਮਾਪਿਆਂ ਵਿਚ ਪੀੜ੍ਹੀ ਦਾ ਪਾੜਾ ਹਮੇਸ਼ਾ ਰਹੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦੀ ਹਮੇਸ਼ਾ ਹੀ ਸਹਾਇਤਾ ਕੀਤੀ ਹੈ। ਇਹ ਸਹਾਇਤਾ ਹੀ ਇਨਸਾਨ ਦੀ ਉੱਚੀ ਉਡਾਰੀ ਲਈ ਸਹਾਰਾ ਬਣਦੀ ਹੈ। ਨੈੱਟਫਲਿਕਸ ’ਤੇ ਦੇਖੀ ਜਾਣ ਵਾਲੀ ਇਸ ਸੀਰੀਜ਼ ਵਿਚ ਉਨ੍ਹਾਂ ਨਾਲ ਵਰੁਨ ਠਾਕੁਰ ਤੇ ਗਿਰੀਸ਼ ਕੁਲਕਰਨੀ ਵੀ ਨਜ਼ਰ ਆਉਣਗੇ।