ਨਵਾਂਸ਼ਹਿਰ, 7 ਮਾਰਚ- ਪੰਜਾਬ ਸਰਕਾਰ ਵੱਲੋਂ ਕੇਂਦਰੀ ਪੰਚਾਇਤੀ ਰਾਜ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਕ 14ਵੇਂ ਤੇ 15ਵੇਂ ਵਿੱਤ ਕਮਿਸ਼ਨ ਦੀਆਂ ਗਰਾਂਟਾਂ ਦਾ ਖਰਚਾ ਪੀ ਆਰ ਆਈ ਏ ਸਾਫ਼ਟਵੇਅਰ ਰਾਹੀਂ ਕਰਨ ਦੇ ਮੰਤਵ ਨਾਲ ਕਲ੍ਹ ਜ਼ਿਲ੍ਹੇ ਦੇ ਪੰਚਾਇਤੀ ਸਟਾਫ਼ ਨੂੰ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰਬਜੀਤ ਸਿੰਘ ਵਾਲੀਆ ਨੇ ਵਧੇਰੇ ਜਾਦਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਫ਼ਾਇਣ ਪੰਚਾਇਤ ਇੰਨਟ੍ਰਪ੍ਰਾਇਜ਼ ਸੂਟ ਨਾਮ ਦਾ ਇਹ ਨਵਾਂ ਪੋਰਟਲ ਅਪਰੈਲ 2020 ਤੋਂ ਲਾਗੂ ਹੋਵੇਗਾ। ਜ਼ਿਲ੍ਹੇ ਦੇ ਪੰਚਾਇਤ ਸਕੱਤਰਾਂ/ਵੀ ਡੀ ਓਜ਼, ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀਆਂ ਦੇ ਲੇਖਾਕਾਰਾਂ, ਅਤੇ ਸਮੂਹ ਬੀ ਡੀ ਪੀ ਓ ਦਫ਼ਤਰਾਂ ਦੇ ਡਾਟਾ ਐਂਟਰੀ ਅਪਰੇਟਰਾਂ ਨੂੰ ਸਟੇਟ ਪੱਧਰ ’ਤੇ ਨਿਯੁਕਤ ਮਾਸਟਰ ਟ੍ਰੇਨਰਾਂ ਮਨੀਸ਼ ਕੁਮਾਰ ਤੇ ਰਮਨਪ੍ਰੀਤ ਸਿੰਘ ਵੱਲੋਂ ਦਿੱਤੀ ਗਈ ਸਿਖਲਾਈ ’ਚ ਇਸ ਪੋਰਟਲ ਦੀ ਵਰਤੋਂ ਅਤੇ ਇਸ ’ਤੇ ਅਪਲੋਡ ਕੀਤੀਆਂ ਜਾਣ ਵਾਲੀਆਂ ਸਮੂਹ ਖਰਚਾ ਰਿਪੋਰਟਾਂ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੀ ਗਈ।