ਮਿਲਾਨ — ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਦੋਵਾਂ ਨੇ ਇਟਲੀ ਦੀ ਸਿਟੀ ਟਸਕਨੀ ਦੇ ਬੋਰਗੋ ਫਿਨੋਸ਼ਿਟੋ ਰਿਜ਼ਾਰਟ ‘ਚ ਸੱਤ ਫੇਰੇ ਲਏ। ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਛੇਤੀ ਹੀ ਵਿਆਹ ਦਾ ਅਧਿਕਾਰਕ ਐਲਾਨ ਕਰਨਗੇ।
ਦੱਸਣਯੋਗ ਹੈ ਕਿ ਅਜਿਹੀ ਕਿਆਸ ਲਗਾਈ ਜਾ ਰਹੀ ਸੀ ਕਿ ਦੋਵੇਂ 12 ਜਾਂ 13 ਦਸੰਬਰ ਨੂੰ ਵਿਆਹ ਕਰਵਾਉਣ ਵਾਲੇ ਹਨ ਪਰ ਦੋਵਾਂ ਨੇ ਸੋਮਵਾਰ (11 ਦਸੰਬਰ) ਨੂੰ ਹੀ ਵਿਆਹ ਕਰਵਾ ਲਿਆ। ਕੱਪਲ ਦੇ ਨਜ਼ਦੀਕੀ ਦੋਸਤਾਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਦੋਵਾਂ ਦੇ ਵਿਆਹ ਦੀ ਰਿਸੈਪਸ਼ਨ 21 ਦਸੰਬਰ ਨੂੰ ਮੁੰਬਈ ‘ਚ ਹੋ ਸਕਦੀ ਹੈ।
ਦੋਵਾਂ ਨੇ ਪਰਿਵਾਰਕ ਪੰਡਿਤ ਅਨੰਤ ਬਾਬਾ ਦੀ ਮੌਜੂਦਗੀ ‘ਚ ਸੱਤ ਫੇਰੇ ਲਏ। ਇਸ ਮੌਕੇ ਪਰਿਵਾਰਕ ਮੈਂਬਰ ਤੇ ਨਜ਼ਦੀਕੀ ਦੋਸਤ ਹੀ ਮੌਜੂਦ ਸਨ। ਦੱਸਣਯੋਗ ਹੈ ਕਿ 2013 ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਨ੍ਹਾਂ ਦੀ ਪਹਿਲੀ ਮੁਲਾਕਾਤ ਇਕ ਐਡ ਸ਼ੂਟ ਦੌਰਾਨ ਹੋਈ ਸੀ।