ਮਡਰਿਡ, 26 ਫਰਵਰੀ
ਲੂਈ ਸੁਆਰੇਜ਼ ਦੀ ਹੈਟ੍ਰਿਕ ਅਤੇ ਫਿਲਿਪ ਕੋਟਨਿਹੋ ਦੀ ਟੀਮ ਲਈ ਪਹਿਲੇ ਲਾ ਲੀਗਾ ਗੋਲ ਦੀ ਮਦਦ ਨਾਲ ਬਾਰਸੀਲੋਨਾ ਨੇ ਗਿਰੋਨਾ ਨੂੰ 6-1 ਨਾਲ ਹਰਾ ਕੇ ਅੰਕ ਸੂਚੀ ਵਿੱਚ ਚੋਟੀ ’ਤੇ 10 ਅੰਕਾਂ ਦੀ ਲੀਡ ਬਣਾ ਲਈ ਹੈ। ਲਾਇਨਲ ਮੈਸੀ ਨੇ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਦੋ ਗੋਲ ਕੀਤੇ ਅਤੇ ਮੌਜੂਦਾ ਸੈਸ਼ਨ ਦੇ ਸਮੁੱਚੇ ਮੁਕਾਬਲਿਆਂ ਵਿੱਚ ਆਪਣੇ ਗੋਲਾਂ ਦੀ ਗਿਣਤੀ ਨੂੰ 30 ਤਕ ਪਹੁੰਚਾਇਆ। ਇਸ ਜਿੱਤ ਨਾਲ ਬਾਰਸੀਲੋਨਾ ਨੇ ਆਪਣੇ ਨਜ਼ਦੀਕੀ ਵਿਰੋਧੀ ਐਟਲੈਟਿਕੋ ਮਡਰਿਡ ’ਤੇ 10 ਅੰਕਾਂ ਦੀ ਲੀਡ ਲੈ ਲਈ। ਬਾਰਸੀਲੋਨਾ ਦੇ 25 ਮੈਚਾਂ ਵਿੱਚ 65 ਜਦਕਿ ਰੀਆਲ ਮਡਰਿਡ ਦੇ 24 ਮੈਚਾਂ ਵਿੱਚ 55 ਅੰਕ ਹਨ। ਇਸ ਦੌਰਾਨ ਰੀਆਲ ਮਡਰਿਡ ਨੇ ਕ੍ਰਿਸਟਿਆਨੋ ਰੋਨਾਲਡੋ ਦੇ ਦੋ ਅਤੇ ਗੈਰੇਥ ਬੈੱਲ ਅਤੇ ਕਰੀਮ ਬੈਨਜੇਮਾ ਦੇ ਇੱਕ-ਇੱਕ ਗੋਲ ਸਦਕਾ ਅਲਾਵੇਸ ਨੂੰ 4-0 ਨਾਲ ਹਰਾਇਆ।