ਐਡਮੰਟਨ— ਰਾਮਕੁਮਾਰ ਰਾਮਨਾਥਨ ਦੀ ਪਹਿਲੇ ਉਲਟ ਸਿੰਗਲ ਮੈਚ ‘ਚ ਹਾਰ ਦੇ ਨਾਲ ਹੀ ਭਾਰਤ ਦਾ ਲਗਾਤਾਰ ਚੌਥੇ ਸਾਲ ਡੇਵਿਸ ਕੱਪ ਵਿਸ਼ਵ ਗਰੁੱਪ ‘ਚ ਪਹੁੰਚਣ ਦਾ ਸੁਪਨਾ ਟੁੱਟ ਗਿਆ। ਭਾਰਤ ਨੂੰ ਕੈਨੇਡਾ ਦੇ ਹੱਥੋਂ ਵਿਸ਼ਵ ਗਰੁੱਪ ਪਲੇਅ ‘ਚ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਇਹ ਮੁਕਾਬਲਾ ਹਾਰ ਜਾਣ ਦੇ ਬਾਅਦ ਅਗਲੇ ਸਾਲ ਏਸ਼ੀਆ ਓਸਨੀਆ ਜ਼ੋਨ ਗਰੁੱਪ ਇਕ ‘ਚ ਖੇਡਣ ਪਰਤੇਗਾ।
ਰਾਮਕੁਮਾਰ ਨੇ ਆਪਣਾ ਪਹਿਲਾ ਸਿੰਗਲ ਮੈਚ ਜਿੱਤਿਆ ਸੀ ਪਰ ਐਤਵਾਰ ਨੂੰ ਪਹਿਲੇ ਉਲਟ ਸਿੰਗਲ ‘ਚ ਉਨ੍ਹਾਂ ਨੂੰ ਵਿਸ਼ਵ ਦੇ 51ਵੇਂ ਨੰਬਰ ਦੇ ਖਿਡਾਰੀ ਡੈਨਿਸ ਸ਼ਾਪੋਵਾਲੋਵ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਾਪੋਵਾਲੋਵ ਨੇ ਰਾਮਕੁਮਾਰ ਨੂੰ ਲਗਾਤਾਰ ਸੈੱਟਾਂ ‘ਚ 6-3, 7-6, 6-3 ਨਾਲ ਹਰਾ ਕੇ ਕੈਨੇਡਾ ਨੂੰ 3-1 ਨਾਲ ਜੇਤੂ ਬੜ੍ਹਤ ਦਿਵਾ ਦਿੱਤੀ। ਰਾਮਕੁਮਾਰ ਦੀ ਹਾਰ ਦੇ ਬਾਅਦ ਅੰਤਿਮ ਉਲਟ ਸਿੰਗਲ ਮੈਚ ਰਸਮ ਮਾਤਰ ਰਹਿ ਗਏ ਹਨ ਅਤੇ ਇਸ ਨੂੰ ਬੈਸਟ ਆਫ ਥ੍ਰੀ ਸੈਟ ਦਾ ਕਰ ਦਿੱਤਾ ਗਿਆ। ਯੁਕੀ ਨੇ ਸਿਰਫ ਰਸਮ ਪੂਰੀ ਕਰਦੇ ਹੋਏ ਪੰਜਵੇਂ ਮੈਚ ‘ਚ ਬ੍ਰੇਡਨ ਸ਼ਨਰ ਨੂੰ 6-4, 4-6, 6-4 ਨਾਲ ਹਰਾ ਕੇ ਭਾਰਤ ਦੀ ਹਾਰ ਦਾ ਫਰਕ ਘਟਾ ਕੇ 2-3 ਕੀਤਾ। ਭਾਰਤ ਇਸ ਦੇ ਨਾਲ ਲਗਾਤਾਰ ਚੌਥੀ ਵਾਰ ਪਲੇਅ ਆਫ ਦੀ ਰੁਕਾਵਟ ਪਾਰ ਕਰਨ ‘ਚ ਅਸਫਲ ਰਿਹਾ।