ਮੈਨਚੈਸਟਰ— ਸਟਾਰ ਫੁੱਟਬਾਲਰ ਜੁਵੇਂਟਸ ਦੇ ਕ੍ਰਿਸਟੀਆਨੋ ਰੋਨਾਲਡੋ ‘ਤੇ ਯੂ.ਈ.ਐੱਫ.ਏ. ਨੇ ਇਕ ਮੈਚ ਦੀ ਪਾਬੰਦੀ ਲਗਾਈ ਹੈ ਪਰ ਇਸ ਦੇ ਬਾਵਜੂਦ ਉਹ ਅਗਲੇ ਮਹੀਨੇ ਆਪਣੀ ਪੁਰਾਣੀ ਟੀਮ ਮੈਨਚੈਸਟਰ ਯੂਨਾਈਟਿਡ ਦਾ ਚੈਂਪੀਅਨਸ ਲੀਗ ਮੈਚ ‘ਚ ਸਾਹਮਣਾ ਕਰਨਗੇ। ਜੁਵੇਂਟਸ ‘ਚ ਸ਼ਾਮਲ ਹੋ ਚੁੱਕੇ ਸਟਾਰ ਫਾਰਵਰਡ ਨੂੰ ਪਿਛਲੇ ਹਫਤੇ ਵੇਲੇਂਸ਼ੀਆ ਦੇ ਖਿਲਾਫ ਹੋਣ ਮੈਚ ‘ਚ ਜੇਈਸਨ ਮੁਰੀਲੋ ਦੇ ਨਾਲ ਉਲਝਣ ਕਾਰਨ ਵੀਰਵਾਰ ਨੂੰ ਇਕ ਮੈਚ ਦੀ ਪਾਬੰਦੀ ਦੀ ਸਜ਼ਾ ਸੁਣਾਈ ਸੀ।

ਇਸ ਮੈਚ ‘ਚ ਜੁਵੇਂਟਸ ਦੀ ਟੀਮ 2-0 ਨਾਲ ਜੇਤੂ ਰਹੀ ਸੀ। ਪਰ ਰੋਨਾਲਡੋ ਦੇ ਵਿਵਹਾਰ ਕਾਰਨ ਯੂਰਪੀ ਫੁੱਟਬਾਲ ਅਦਾਰੇ ਯੂ.ਈ.ਐੱਫ.ਏ. ਨੇ ਉਨ੍ਹਾਂ ‘ਤੇ ਇਕ ਮੈਚ ਦੀ ਪਾਬੰਦੀ ਲਗਾਈ ਸੀ। 33 ਸਾਲਾ ਫੁੱਟਬਾਲਰ ਇਸ ਇਕ ਮੈਚ ‘ਚ ਬੈਨ ਦੇ ਕਾਰਨ ਘਰੇਲੂ ਮੈਦਾਨ ‘ਤੇ ਸਵਿਸ ਚੈਂਪੀਅਨ ਯੰਗ ਬੁਆਏਜ਼ ਦੇ ਖਿਲਾਫ ਜੁਵੇਂਟਸ ਦੇ ਮੈਚ ‘ਚ ਹਿੱਸਾ ਨਹੀ ਸਕਣਗੇ ਪਰ ਅਗਲੇ ਮਹੀਨੇ ਚੈਂਪੀਅਨਸ ਲੀਗ ਦੀ ਆਪਣੀ ਪੁਰਾਣੀ ਟੀਮ ਮੈਨਚੈਸਟਰ ਯੂਨਾਈਟਿਡ ਦੇ ਖਿਲਾਫ ਮੈਚ ‘ਚ ਖੇਡ ਸਕਣਗੇ।