ਲੰਡਨ— ਅੱਤਵਾਦੀ ਹਮਲੇ, ਹੰਗਾਮਾ ਕਰਨ ਵਾਲਿਆਂ ਤੋਂ ਨੁਕਸਾਨ, ਸਾਈਬਰ ਹਮਲੇ ਤੇ ਅਗਵਾ ਵਰਗੀਆਂ ਸਾਰੀਆਂ ਪ੍ਰੇਸ਼ਾਨੀਆਂ ਨਾਲ ਨਜਿੱਠਣ ਲਈ ਰੂਸ ਵਿਸ਼ਵ ਕੱਪ-2018 ਵਿਚ ਜਿਹੜੇ ਵੱਖ-ਵੱਖ ਸੁਰੱਖਿਆ ਬੀਮੇ ਕਰਾਏ ਗਏ ਹਨ, ਉਨ੍ਹਾਂ ਦੀ ਕੁਲ ਰਾਸ਼ੀ ਇਸ ਵਾਰ ਤਕਰੀਬਨ 10 ਅਰਬ ਡਾਲਰ ਹੈ। ਬ੍ਰੋਕਰਾਂ ਤੇ ਬੀਮਾ ਕੰਪਨੀਆਂ ਅਨੁਸਾਰ ਰੂਸ ਵਿਚ ਚੱਲ ਰਹੇ ਮੌਜੂਦਾ ਵਿਸ਼ਵ ਕੱਪ ਵਿਚ ਬ੍ਰਾਜ਼ੀਲ ਦੀ ਤੁਲਨਾ ਵਿਚ ਅੱਤਵਾਦੀ ਤੇ ਸਾਈਬਰ ਹਮਲੇ ਵਰਗੀਆਂ ਸਮੱਸਿਆਵਾਂ ਦਾ ਸ਼ੱਕ  ਜ਼ਿਆਦਾ ਪ੍ਰਗਟਾਇਆ ਗਿਆ ਹੈ ਤੇ ਇਸੇ ਕਾਰਨ ਇਸ ਦੇ ਪ੍ਰੀਮੀਅਮ ਵੀ ਇਸ ਵਾਰ ਬਹੁਤ ਵੱਧ ਰਹੇ ਹਨ।