ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਕੁੰਦਰਾ ਨੇ ਸ਼ਨੀਵਾਰ ਨੂੰ ਆਪਣੇ ਪਤੀ ਅਤੇ ਬਿਜ਼ਨੈਸਮੈਨ ਰਾਜ ਕੁੰਦਰਾ ਦੇ 42ਵੇਂ ਜਨਮਦਿਨ ‘ਤੇ ਦਿਲ ਨੂੰ ਛੂੰਹ ਲੈਣ ਵਾਲਾ ਸੰਦੇਸ਼ ਸ਼ੇਅਰ ਕੀਤਾ ਹੈ। ਸ਼ਿਲਪਾ ਨੇ ਕਿਹਾ ਕਿ ਉਹ ਆਪਣੇ ਪਤੀ ਰਾਜ ਨਾਲ ਜੀਵਨਸਾਥੀ ਦੇ ਰੂਪ ‘ਚ ਬਹੁਤ ਖੁਸ਼ ਹੈ।
ਸ਼ਿਲਪਾ ਨੇ ਸ਼ੁਕਰਵਾਰ ਰਾਤ ਇੰਸਟਾਗ੍ਰਾਮ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਦੋਵੇਂ ਕੈਮਰੇ ਵੱਲ ਦੇਖ ਕੇ ਮੁਸਕਰਾ ਰਹੇ ਹਨ। ਤਸਵੀਰ ਦੇ ਕੈਪਸ਼ਨ ‘ਚ ਲਿਖਿਆ, ”ਜਨਮਦਿਨ ਦੀਆਂ ਸ਼ੁਭਕਾਮਨਾਵਾਂ ਮੇਰੇ ਮੁਛੜ ਕੁਕੀ’! ਰਾਜ ਕੁੰਦਰਾ ਆਪਣੀ ਜ਼ਿੰਦਗੀ ‘ਚ ਤੁਹਾਨੂੰ ਜੀਵਣਸਾਥੀ ਦੇ ਰੂਪ ‘ਚ ਪਾ ਕੇ ਬਹੁਤ ਖੁਸ਼ ਹਾਂ। ਸ਼ਿਲਪਾ ਨੇ ਫਰਵਰੀ 2009 ‘ਚ ਰਾਜ ਦੇ ਨਾਲ ਡੇਟਿੰਗ ਸ਼ੁਰੂ ਕੀਤੀ ਸੀ। ਉਹ ਸ਼ਿਲਪਾ ਨਾਲ ਇੰਡੀਅਨ ਪ੍ਰੀਮੀਅਰ ਲੀਗ ਆਈ. ਪੀ. ਐੱਲ. ਦੀ ਕ੍ਰਿਕੇਟ ਟੀਮ ਰਾਜਸਥਾਨ ਰਾਇਲਸ ਦੇ ਸਹਿ-ਮਾਲਕ ਵੀ ਸਨ। ਤੁਹਾਨੂੰ ਦੱਸ ਦੇਈਏ ਕਿ ਨਵੰਬਰ 2009 ‘ਚ ਦੋਵਾਂ ਦਾ ਵਿਆਹ ਹੋਇਆ ਸੀ ਅਤੇ ਉਨ੍ਹਾਂ ਦਾ ਇਕ ਬੇਟਾ ਵਿਆਨ ਰਾਜ ਕੁੰਦਰਾ ਹੈ।