ਮੁੰਬਈ— ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਫਿਲਮੀ ਪਰਦੇ ‘ਤੇ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਫਿਲਮ ‘ਫੰਨੇ ਖਾਨ’ ਦੀ ਸ਼ੂਟਿੰਗ ‘ਚ ਆਰ. ਮਾਧਵਨ ਨਾਲ ਨਜ਼ਰ ਆ ਸਕਦੀ ਹੈ। ਇਹ ਫਿਲਮ ਸਾਲ 2000 ‘ਚ ਪ੍ਰਦਰਸ਼ਿਤ ਹਾਲੀਵੁੱਡ ਫਿਲਮ ‘ਐਵਰੀਬਾਡੀ ਫੇਮਸ’ ਦਾ ਹਿੰਦੀ ਵਰਜਨ ਹੋਵੇਗੀ ਅਤੇ ਇਸ ਵਿਚ ਐਸ਼ਵਰਿਆ ਅਤੇ ਅਨਿਲ ਕਪੂਰ ਦੀ ਜੋੜੀ ਇਕ ਵਾਰ ਮੁੜ ਨਜ਼ਰ ਆਵੇਗੀ। ਇਹ ਇਕ ਮਿਊਜ਼ੀਕਲ ਡ੍ਰਾਮਾ ਹੋਵੇਗਾ, ਜਿਸ ਵਿਚ ਐਸ਼ ਵੀ ਆਪਣੀ ਆਵਾਜ਼ ਦਾ ਹੁਨਰ ਦਿਖਾਉਣ ਦੀ ਕੋਸ਼ਿਸ਼ ਕਰੇਗੀ। ਇਸ ਫਿਲਮ ਵਿਚ ਐਸ਼ਵਰਿਆ ‘ਥ੍ਰੀ ਇਡੀਅਟਸ’ ਫੇਮ ਆਰ. ਮਾਧਵਨ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ।