ਮੁੰਬਈ, 13 ਨਵੰਬਰ
ਸਿੱਧੇਸ਼ ਲਾਡ ਨੇ ਔਖੀਆਂ ਘੜੀਆਂ ਵੇਲੇ ਲਗਪਗ ਚਾਰ ਘੰਟੇ ਕ੍ਰਿਜ਼ ਪੈਰ ਜਮਾ ਕੇ ਨਾਬਾਦ 71 ਦੌੜਾਂ ਬਣਾਈਆਂ ਜਿਸ ਵਿੱਚ ਮੁੰਬਈ ਰਣਜੀ ਟਰਾਫੀ ਨੇ ਆਪਣਾ 500ਵਾਂ ਮੈਚ ਬੜੌਦਾ ਖ਼ਿਲਾਫ਼ ਡਰਾਅ ਕਰਾ ਕੇ ਇਕ ਅੰਕ ਹਾਸਲ ਕਰਨ ’ਚ ਸਫ਼ਲ ਰਿਹਾ।
ਮੁੰਬਈ ਲਈ ਇਹ ਇਤਿਹਾਸਕ ਮੈਚ ਸ਼ੁਰੂ ਤੋੲ ਹੀ ਅਨੁਕੂਲ ਨਹੀਂ ਰਿਹਾ। ਪਹਿਲਾਂ ਉਸ ਦੀ ਟੀਮ 171 ਦੌੜਾਂ ਬਣਾ ਕੇ ਫੇਰ ਹੋ ਗਈ ਜਿਸ ਦੇ ਜਵਾਬ ’ਚ ਬੜੌਦਾ ਨੇ ਆਪਣੀ ਪਾਰੀ ਨੌ ਵਿਕਟਾਂ ’ਤੇ 575 ਦੌੜਾਂ ਬਣਾ ਕੇ ਸਮਾਪਤ ਘੋਸ਼ਿਤ ਕਰ ਦਿੱਤੀ ਅਤੇ ਇਸ ਤਰ੍ਹਾਂ 404 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ। ਮੁੰਬਈ ਸਾਹਮਣੇ ਹੁਣ ਪਾਰੀ ਦੀ ਹਾਰ ਤੋਂ ਬਚਣ ਲਈ ਚੁਣੌਤੀ ਸੀ ਜਿਸ ਵਿੱਚ ਆਖ਼ਰ ਉਹ ਸਫਲ ਰਿਹਾ। ਮੈਚ ਦੇ ਚੌਥੇ ਤੇ ਅੰਤਿਿਮ ਦਿਨ ਮੁੰਬਈ ਨੇ ਆਪਣੀ ਦੂਜੀ ਪਾਰੀ ਚਾਰ ਵਿਕਟ ’ਤੇ 102 ਦੌੜਾਂ ਤੋਂ ਅੱਗੇ ਵਧਾਈ ਲੇਕਿਨ ਭਾਰਤੀ ਟੀਮ ਦੇ ਮੈਂਬਰ ਅਜਿੰਕਯ ਰਹਾਣੇ 20ਵੇਂ ਓਵਰ ’ਚ ਆਊਟ ਹੋ ਗਏ। ਲਾਡ ਨੇ ਇਸ ਵੇਲੇ ਕਿ੍ਜ਼ ’ਤੇ ਪੈਰ ਧਰਿਆ ਅਤੇ ਫਿਰ ਬੜੌਦਾ ਦੀ ਜਿੱਤ ’ਤੇ ਪਾਣੀ ਫੇਰਨ ’ਚ ਕੋਈ ਕਸਰ ਨਹੀਂ ਛੱਡੀ। ਲਾਡ ਨੇ ਸੁਰਜ ਕੁਮਾਰ ਯਾਦਵ ਨਾਲ 44 ਦੌੜਾਂ ਨਾਲ ਛੇਵੇਂ ਵਿਕਟ ਲਈ 79 ਦੌੜਾਂ ਜੋੜੀਆਂ। ਦੀਪਕ ਹੁੱਡਾ ਨੇ ਯਾਦਵ ਨੂੰ ਆਊਟ ਕਰਕੇ ਇਹ ਜੋੜੀ ਤੋੜੀ। ਇਸ ਤੋਂ ਬਾਅਦ ਲਾਡ ਨੇ ਨਵੇਂ ਬੱਲੇਬਾਜ਼ ਅਭਿਸ਼ੇਕ ਨਾਇਰ ਨੇ ਵਿਕਟ ਬਚਾਈ ਰੱਖਣ ਲਈ ਆਪਣਾ ਸਾਰਾ ਜ਼ੋਰ ਲਾ ਦਿੱਤਾ। ਲਾਡ ਨੇ ਆਪਣੀ ਪਾਰੀ ਦੌਰਾਨ 238 ਗੇਂਦਾਂ ’ਤੇ ਸੱਤ ਚੌਕੇ ਲਗਾਏ। ਨਾਇਰ ਨੇ 108 ਗੇਂਦਾਂ ’ਤੇ ਅੱਠ ਦੌੜਾਂ ਬਣਾਈਆਂ। ਆਫ਼ ਸਪਿਨਰ ਕਾਰਤਿਕ ਨੇ ਹਾਲਾਂਕਿ ਨਾਇਰ ਨੂੰ ਆਊਟ ਕਰਕੇ ਬੜੌਦਾ ਦੀ ਉਮੀਦ ਜਗਾਈ ਲੇਕਿਨ ਧਵਲ ਕੁਲਕਰਨੀ 31 ਗੇਂਦਾਂ ’ਤੇ ਨਾਬਾਦ ਦੋ ਦੌੜਾਂ ਬਣਾ ਕੇ ਲਾਡ ਦਾ ਵਧੀਆ ਸਾਥ ਦਿੱਤਾ।
ਮੁੰਬਈ ਨੇ ਆਖ਼ਰ ਵਿੱਚ ਆਪਣੀ ਦੂਜੀ ਪਾਰੀ ਵਿੱਚ ਸੱਤ ਵਿਕੇਟ ’ਤੇ 260 ਦੌੜਾਂ ਬਣਾਈਆਂ। ਮੁੰਬਈ ਦਾ ਗਰੁੱਪ ਸੀ ਵਿੱਚ ਇਹ ਤੀਸਰਾ ਡਰਾਅ ਹੈ ਅਤੇ ਉਹ 11 ਅੰਕ ਨਾਲ ਤੀਜੇ ਸਥਾਨ ’ਤੇ ਹੈ। ਬੜੌਦਾ ਦੇ ਚਾਰ ਮੈਚ ’ਚ ਸੱਤ ਅੰਕ ਹਨ।