ਚੰਡੀਗੜ੍ਹ, 14 ਫਰਵਰੀ 2019
ਬੁਢਲਾਡਾ ਤੋਂ ‘ਆਪ’ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਵੱਲੋਂ ਵੀਰਵਾਰ ਨੂੰ ਵਿਧਾਨ ਸਭਾ ‘ਚ ਬੋਹਾ ਰਜਵਾਹਾ ਦੇ ਮਾਇਨਰਾਂ ਦੀ ਭੰਨ-ਤੋੜ ਕਰਨ ਅਤੇ ਮੋਘੇ ਚੌੜੇ ਕਰਨ ਦਾ ਮਾਮਲਾ ਉਠਾਇਆ।
ਪ੍ਰਿੰਸੀਪਲ ਬੁੱਧਰਾਮ ਦੇ ਸਵਾਲ ਦੇ ਜਵਾਬ ‘ਚ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆਂ ਨੇ ਦੱਸਿਆ ਕਿ ਬੋਹਾ ਰਜਵਾਹੇ ਦੀਆਂ ਮਾਇਨਰਜ਼ 6 ਅਤੇ 8 ਦੇ ਹੈੱਡ ਰੈਗੂਲੇਟਰ ਨਾਲ ਭੰਨ-ਤੋੜ ਕਰਨ ਵਾਲੇ ਦੋਸ਼ੀਆਂ ਵਿਰੁੱਧ ਉਪ ਮੰਡਲ ਅਫ਼ਸਰ ਬੁਢਲਾਡਾ ਵੱਲੋਂ ਬੋਹਾ ਥਾਣੇ ਨੂੰ ਪਰਚਾ ਦਰਜ ਕਰਨ ਲਈ ਲਿਖ ਦਿੱਤਾ ਗਿਆ ਹੈ।