ਸਿੱਖਿਆ ਵਿਭਾਗ ਵਿੱਚ ਆਏ ਸੁਸਾਇਟੀਆਂ ਦੇ 650 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ
ਐੱਸ.ਏ.ਐੱਸ. ਨਗਰ/ਚੰਡੀਗੜ•, 12 ਨਵੰਬਰ
ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਕਰਵਾਏ ਪ੍ਰੋਗਰਾਮ ਵਿੱਚ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਕਿਹਾ ਕਿ ਯੂਨੀਅਨਾਂ ਨਿੱਜੀ ਮੁਫ਼ਾਦ ਲਈ ਅਧਿਆਪਕਾਂ ਨੂੰ ਵਰਤ ਰਹੀਆਂ ਹਨ। ਕੈਪਟਨ ਸਰਕਾਰ ਨੇ ਅਧਿਆਪਕਾਂ ਨੂੰ ਦੋਵੇਂ ਆਪਸ਼ਨਾਂ ਦਿੱਤੀਆਂ ਸਨ। ਉਹ ਜਾਂ ਸੁਸਾਇਟੀਆਂ ਅਧੀਨ ਸੇਵਾਵਾਂ ਜਾਰੀ ਰੱਖਣ ਜਾਂ ਫਿਰ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ।
ਇਸ ਤੋਂ ਬਾਅਦ ਸਿੱਖਿਆ ਮੰਤਰੀ ਨੇ ਸਰਵ ਸਿੱਖਿਆ ਅਭਿਆਨ (ਐਸਐਸਏ) ਤੇ ਹੋਰ ਸੁਸਾਇਟੀਆਂ ਤੋਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਵਾਲੇ 650 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਿਯੁਕਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਸੁਸਾਇਟੀਆਂ ਅਧੀਨ ਕੰਮ ਕਰ ਰਹੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਰਤਾਂ ਅਨੁਸਾਰ ਆਉਣ ਦੀ ਆਪਸ਼ਨ ਜਾਂ ਸੁਸਾਇਟੀਆਂ ਅਧੀਨ ਰਹਿਣ ਦੀ ਆਪਸ਼ਨ ਦਿੱਤੀ ਗਈ ਸੀ। ਇਸ ਆਪਸ਼ਨ ਨੂੰ 23 ਅਕਤੂਬਰ ਤੱਕ ਕਲਿੱਕ ਕਰਨ ਵਾਲੇ ਹਜ਼ਾਰਾਂ ਅਧਿਆਪਕਾਂ ਨੂੰ ਰੈਗੂਲਰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਸਨ। ਅੱਜ ਇਸ ਸਮਾਗਮ ਦੌਰਾਨ 8 ਤੋਂ 23 ਅਕਤੂਬਰ ਤੱਕ ਸਿੱਖਿਆ ਵਿਭਾਗ ਵਿੱਚ ਆਉਣ ਦੀ ਆਪਸ਼ਨ ਦੇਣ ਵਾਲੇ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਸ੍ਰੀ ਸੋਨੀ ਨੇ ਨਿਯੁਕਤੀ ਪੱਤਰ ਦਿੱਤੇ। ਉਨ•ਾਂ ਕਿਹਾ ਕਿ ਰੈਗੂਲਰ ਹੋਣ ਦੀ ਆਪਸ਼ਨ ਦੇਣ ਵਾਲੇ ਇਨ•ਾਂ ਅਧਿਆਪਕਾਂ ਨੂੰ ਮਨਪਸੰਦ ਦੇ ਸਟੇਸ਼ਨ ਦਿੱਤੇ ਜਾਣਗੇ।
ਇਸ ਮੌਕੇ ਸ੍ਰੀ ਸੋਨੀ ਨੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਲ-ਨਾਲ 5000 ਰੁਪਏ ਗ੍ਰੇਡ ਪੇਅ ਵੀ ਦਿੱਤੀ ਹੈ, ਜਿਸ ਲਈ ਉਹ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹਨ। ਉਨ•ਾਂ ਅਧਿਆਪਕਾਂ ਨੂੰ ਪ੍ਰੇਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਅੰਗ ਬਣ ਚੁੱਕੇ ਇਹ ਅਧਿਆਪਕ ਹੁਣ ਸਰਕਾਰ ਦੀਆਂ ਸਿੱਖਿਆ ਨੂੰ ਪ੍ਰਫੁੱਲਤ ਕਰਨ ਵਾਲੀਆਂ ਨੀਤੀਆਂ ਨੂੰ ਬਾਖੂਬੀ ਲਾਗੂ ਕਰ ਕੇ ਆਪਣਾ ਤੇ ਸਕੂਲਾਂ ਦਾ ਨਾਮ ਰੌਸ਼ਨ ਕਰਨ। ਉਨ•ਾਂ ਕਿਹਾ ਕਿ ਅਧਿਆਪਨ ਦਾ ਕਿੱਤਾ ਚੁਣਨ ਪਿੱਛੋਂ ਅਧਿਆਪਕ ਨੂੰ ਵਿਦਿਆਰਥੀਆਂ ਦੇ ਵਧੀਆ ਨਤੀਜਿਆਂ ਲਈ ਸੋਚਣਾ ਚਾਹੀਦਾ ਹੈ, ਨਾ ਕਿ ਬੱਚਿਆਂ ਦੀ ਸਿੱਖਿਆ ਨੂੰ ਢਾਲ ਬਣਾ ਕੇ ਨੀਤੀਆਂ ਦਾ ਬਾਈਕਾਟ ਕਰਦੇ ਹੋਏ ਲੀਡਰੀ ਚਮਕਾਉਣੀ ਚਾਹੀਦੀ ਹੈ। ਉਨ•ਾਂ ਧਰਨਾ ਦੇਣ ਵਾਲੇ ਅਧਿਆਪਕਾਂ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਧਿਆਪਕ ਲੀਡਰੀ ਛੱਡ ਕੇ ਅਧਿਆਪਨ ਦਾ ਕੰਮ ਹੀ ਕਰਨ।
ਇਸ ਮੌਕੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ, ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਮਨੋਹਰ ਕਾਂਤ ਕਲੋਹੀਆ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਸ਼ਾਂਤ ਗੋਇਲ, ਡੀਪੀਆਈ (ਸੈਕੰਡਰੀ) ਸੁਖਜੀਤਪਾਲ ਸਿੰਘ, ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।