ਖੇਤੀ ਉਤਪਾਦ ਦੇ ਘੱਟੋ–ਘੱਟ ਸਮਰਥਨ ਮੁੱਲ ਨੂੰ ਯਕੀਨੀ ਬਣਾਇਆ ਜਾ ਸਕੇਗਾ
ਚੰਡੀਗੜ, 23 ਅਗਸਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਕਿਸਾਨਾਂ ਨੂੰ ਉਨਾਂ ਦੇ ਖੇਤੀ ਉਤਪਾਦ ਦਾ ਘੱਟੋ-ਘੱਟ ਸਮਰਥਨ ਮੁੱਲ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ‘ਕੀਮਤ ਸਥਿਰਤਾ ਫੰਡ’ ਦੀ ਸਿਰਜਣਾ ਸਬੰਧੀ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਮੰਤਰੀ ਮੰਡਲ ਨੇ ਇਸ ਬਿੱਲ ਨੂੰ ਕਾਨੂੰਨੀ ਰੂਪ ਦੇਣ ਲਈ ਭਲਕੇ ਸ਼ੁਰੂ ਹੋ ਰਹੇ ਵਿਧਾਨ ਸਭਾ ਦੇ ਇਜਲਾਸ ਵਿੱਚ ਪੇਸ਼ ਕਰਨ ਦਾ ਫੈਸਲਾ ਕੀਤਾ ਹੈ।
ਇਸ ਬਿੱਲ ਦਾ ਮਕਸਦ ਖੇਤੀ ਵਸਤਾਂ ਦੀਆਂ ਕੀਮਤਾਂ ਸਧਾਰਨ ਕੀਮਤਾਂ ਤੋਂ ਇਕਦਮ ਹੇਠਾਂ ਡਿੱਗ ਜਾਣ ਦੀ ਸੂਰਤ ਵਿੱਚ ਕਿਸਾਨਾਂ ਨੂੰ ਹਿੱਤਾਂ ਨੂੰ ਸੁਰੱਖਿਅਤ ਰੱਖਣਾ ਹੈ। ਇਸ ਬਿੱਲ ਰਾਹੀਂ ‘ਦੀ ਪੰਜਾਬਐਗਰੀਕਲਚਰਲ ਪ੍ਰੋਡਿੳੂਸ ਮਾਰਕੀਟਸ ਐਕਟ-1961’ ਦੀ ਧਾਰਾ 25-ਏ ਤੇ 26 ਅਤੇ 28 ਵਿੱਚ ਸੋਧ ਕੀਤੀ ਜਾਵੇਗੀ।
ਇਨਾਂ ਸੋਧਾਂ ਤਹਿਤ ਖੇਤੀ ਉਤਪਾਦ ਕੀਮਤ ਸਥਿਰਤਾ ਫੀਸ ਵਾਸਤੇ ਆੜਤੀਏ ਵੱਲੋਂ ਪ੍ਰਾਪਤ ਕੀਤੇ ਜਾਂਦੇ ਕਮਿਸ਼ਨ ਵਿੱਚੋਂ ਯੋਗਦਾਨ ਵਜੋਂ ਪ੍ਰਾਪਤ ਕੀਤੀ ਜਾਵੇਗਾ। ਇਸ ਲਈ ਪੰਜਾਬ ਖੇਤੀਬਾੜੀ ਉਪਜ ਮੰਡੀਐਕਟ-1961 ਦੀ ਧਾਰਾ 25-ਏ ਵਿੱਚ ਲੋੜੀਂਦੀ ਸੋਧ ਕਰਨ ਤੋਂ ਇਲਾਵਾ ਮਾਰਕੀਟ ਡਿਵੈਲਪਮੈਂਟ ਫੰਡ ਅਤੇ ਮਾਰਕੀਟ ਕਮੇਟੀ ਫੀਸ ਦੀ ਧਾਰਾ 26 ਤੇ 28 ਦੀ ਕਲਾਜ () ਸ਼ਾਮਲ ਕੀਤੀ ਜਾਣੀ ਹੈ ਤਾਂ ਕਿ ਇਨਾਂ ਫੰਡਾਂਦੀ ਵਰਤੋਂ ਕੀਮਤ ਸਥਿਰਤਾ ਫੰਡ ਲਈ ਕੀਤੀ ਜਾ ਸਕੇ।
ਸੂਬੇ ਦੇ ਕਿਸਾਨਾਂ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਹੈ ਕਿਉਂ ਜੋ ਇਨਾਂ ਹਾਲਤਾਂ ਕਾਰਨ ਕਈ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਸੂਬਾ ਸਰਕਾਰ ਨੇ ਛੋਟੇ ਤੇ ਸੀਮਾਂਤ ਕਿਸਾਨਾਂ ਦਾਕਰਜ਼ਾ ਮੁਆਫ ਕਰਨ ਸਮੇਤ ਸੰਕਟ ’ਚ ਡੁੱਬੀ ਕਿਸਾਨੀ ਦੀ ਭਲਾਈ ਲਈ ਲੀਹੋਂ ਹਟਵੇਂ ਕਦਮ ਚੁੱਕੇ ਹਨ।