ਮੋਗਾ, 2 ਮਈ
ਮੋਗਾ ’ਚ 22 ਨਵੇਂ ਕਰੋਨਾ ਪੀੜਤ ਮਰੀਜ਼ ਸਾਹਮਣੇ ਆਉਣ ਨਾਲ ਪ੍ਰਸ਼ਾਸਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਨ੍ਹਾਂ ’ਚ 17 ਤਖ਼ਤ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ, 4 ਆਸ਼ਾ ਵਰਕਰ ਤੇ ਇਕ ਦੁਬਈ ਤੋਂ ਆਇਆ ਵਿਅਕਤੀ ਹੈ। ਸ਼ਰਧਾਲੂਆਂ ’ਚ ਪਿੰਡ ਦੌਲੇਵਾਲਾ ਦੇ ਇਕੋ ਪਰਿਵਾਰ ਦੇ 7 ਮੈਂਬਰ ਹਨ ਅਤੇ ਬਾਕੀ ਬਾਘਾਪੁਰਾਣਾ ਦੇ ਹਨ। ਜ਼ਿਲ੍ਹੇ ’ਚ ਹੁਣ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 23 ਹੋ ਗਈ ਹੈ। ਸਿਵਲ ਸਰਜਨ ਡਾ. ਅੰਦੇਸ਼ ਕੰਗ ਨੇ 22 ਨਵੇਂ ਮਰੀਜ਼ਾਂ ਦੀ ਪੁਸ਼ਟੀ ਕਰਦੇ ਕਿਹਾ ਕਿ ਆਸ਼ਾ ਵਰਕਰ ਪਿੰਡ ਚੂਹੜਚੱਕ ਵਿਖੇ ਡਿਊਟੀ ਕਰ ਰਹੀਆਂ ਸਨ।