ਬਰੈਮਟਨ/ਸਟਾਰ ਨਿਊਜ਼ ( ਮਨਜਿੰਦਰ ਕੌਰ ):-  ਬੀਤੇ ਦਿਨੀ ਮੋਗਾ ਕਲਚਰਲ ਕਲੱਬ ਦੀ ਇਕ ਵਿਸ਼ੇਸ਼ ਬੈਠਕ ਸਕਾਈਡੋਮ  ਆਟੋ ਬਾਡੀ ਸੈਂਟਰ 308 ਰਦਰਫੋਡ  ਰੋਡ ਬਰੈਮਟਨ  ਵਿਖੇ ਹੋਈ ਜਿਸ ਵਿਚ ਮੋਗਾ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੀਆਂ ਨਾਮਵਰ ਹਸਤੀਆਂ ਮਿੱਠੂ ਗਿੱਲ , ਜਤਿੰਦਰ ਗਿੱਲ, ਦਲਜੀਤ ਗੈਦੂ , ਸੁਖਦੇਵ ਮੱਲੀ , ਚਰਨ ਮੱਲੀ , ਕੰਵਲ ਗਿੱਲ,ਨਿਰਵੈਰ ਸਿੰਘ,ਜਸਵੀਰ ਸੈਬੀ ,ਜੱਸੀ ਘੋਲੀਆ, ਦਰਸ਼ਨ ਗਿੱਲ    ਸ਼ਾਮਿਲ ਹੋਏ ।  ਇਸ ਮੀਟਿੰਗ  ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 13 ਅਗਸਤ 2017 ਨੂੰ ਟੇਰਾ ਕੋਟਾ ਪਾਰਕ ਵਿਚ ਪਰਿਵਾਰਕ ਪਿਕਨਿਕ ਦਾ ਪ੍ਰਬੰਧ ਕੀਤਾ ਗਿਆ  ਹੈ।  ਇਹ ਪਾਰਕ ਸ਼ਹਿਰ ਦੇ ਸ਼ੋਰ ਸ਼ਰਾਬੇ ਤੋਂ ਦੂਰ ਬਹੁਤ ਹੀ ਰਮਣੀਕ ਸਥਾਨ ਹੈ ਅਤੇ ਜਿਥੇ ਸ਼ਾਂਤੀ ਹੀ ਸ਼ਾਂਤੀ ਹੈ।  ਇਸ ਪਿਕਨਿਕ ਵਿਚ ਹਰ ਵਰਗ ਦੇ ਬੱਚੇ , ਜਵਾਨ ਬੀਬੀਆਂ ਅਤੇ ਬਜੁਰਗਾਂ ਲਈ ਵੱਖਰੇ ਵੱਖਰੇ ਅੰਦਾਜ ਵਿਚ ਮਨੋਰੰਜਨ ਲਈ ਖੇਡਾਂ ਦਾ ਪ੍ਰਬੰਧ ਕੀਤਾ ਗਿਆ  ਹੈ।  ਸਵੇਰ ਤੋਂ ਲੈ ਕੇ ਸ਼ਾਮ ਤੱਕ  ਚਾਹ ਪਾਣੀ , ਪਕੌੜਿਆਂ  ਤੇ ਜਲੇਬੀਆਂ ਦਾ ਸੁਆਦਲਾ ਲੰਗਰ ਚਲਦਾ ਰਹੇਗਾ।  ਉਪਰੰਤ ਬਹੁਤ ਹੀ ਸੁਆਦਲੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।  ਸੋ ਸਾਰੇ ਮੋਗਾ ਏਰੀਆ ਦੇ ਨਾਲ ਸਬੰਧ ਰੱਖਣ ਵਾਲੇ ਸੱਜਣਾ ਨੂੰ ਇਸ ਪਰਿਵਾਰਕ ਅਤੇ ਮਨੋਰੰਜਨ ਪਿਕਨਿਕ ਵਿਚ ਸ਼ਾਮਿਲ ਹੋਣ ਦਾ ਖੁੱਲਾ  ਸੱਦਾ  ਦਿੱਤਾ  ਜਾਂਦਾ ਹੈ।  ਹੋਰ ਵਧੇਰੇ ਜਾਣਕਾਰੀ ਲਈ  416-305-9878 ( ਦਲਜੀਤ ਗੈਦੂ ) ਜਾਂ 647-973-1045 ( ਤਜਿੰਦਰ ਗਿੱਲ )  ਨੂੰ  ਸੰਪਰਕ ਕੀਤਾ ਜਾ ਸਕਦਾ ਹੈ।