ਬਿਊਨਸ ਆਇਰਸ — ਦਿੱਗਜ ਫੁੱਟਬਾਲਰ ਲਿਓਨੇਲ ਮੇਸੀ ਦੀ ਸ਼ਾਨਦਾਰ ਹੈਟ੍ਰਿਕ ਦੀ ਬਦੌਲਤ ਅਰਜਨਟੀਨਾ ਨੇ ਫੁੱਟਬਾਲ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਅਭਿਆਸ ਮੈਚ ‘ਚ ਹੈਤੀ ਦੇ ਖਿਲਾਫ 4-0 ਨਾਲ ਇਕਤਰਫਾ ਜਿੱਤ ਦਰਜ ਕਰ ਲਈ ਹੈ।

ਬਾਰਸੀਲੋਨਾ ਫਾਰਵਰਡ ਨੇ ਆਪਣੇ ਇਸ ਪ੍ਰਦਰਸ਼ਨ ਨਾਲ ਫਿਰ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਟੀਮ ਅਰਟਨਟੀਨਾ ਉਨ੍ਹਾਂ ‘ਤੇ ਕਿੰਨੀ ਨਿਰਭਰ ਹੈ। ਮੇਸੀ ਨੇ ਮੈਚ ਦੇ 17ਵੇਂ ਮਿੰਟ ‘ਚ ਹੀ ਪੈਨਲਟੀ ਸਪਾਟ ਤੋਂ ਪਹਿਲਾਂ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ। ਅਰਜਨਟੀਨੀ ਖਿਡਾਰੀ ਨੇ ਦੂਜੇ ਹਾਫ ‘ਚ 12 ਮਿੰਟ ਬਾਅਦ ਹੀ ਦੂਜਾ ਗੋਲ ਕਰਕੇ ਬੜ੍ਹਤ ਨੂੰ ਦੁਗਣਾ ਕਰ ਦਿੱਤਾ। 

ਦਬਾਅ ‘ਚ ਆ ਚੁੱਕੀ ਹੈਤੀ ਦੇ ਖਿਲਾਫ ਫਿਰ 65ਵੇਂ ਮਿੰਟ ‘ਚ ਮੇਸੀ ਨੇ ਤੀਜਾ ਗੋਲ ਕਰਦੇ ਹੋਏ ਮੈਚ ‘ਚ ਆਪਣੀ ਹੈਟ੍ਰਿਕ ਵੀ ਪੂਰੀ ਕਰ ਲਈ। ਵਿਰੋਧੀ ਟੀਮ ਸੰਭਲ ਸਕਦੀ ਇਸ ਤੋਂ ਪਹਿਲਾਂ ਸਰਜੀਓ ਐਗੁਏਰੋ ਨੇ ਦੋ ਮਿੰਟ ਬਾਅਦ ਹੀ ਅਰਜਟਨੀਨਾ ਦਾ ਸਕੋਰ 4-0 ਤੱਕ ਪਹੁੰਚਾ ਦਿੱਤਾ।

ਮੈਚ ‘ਚ ਅਰਜਨਟੀਨ ਦੇ ਸਭ ਤੋਂ ਤਜਰਬੇਕਾਰ ਖਿਡਾਰੀ ਡੇਵੀਅਰ ਜਾਨੇਟੀ ਦੇ ਰਿਕਾਰਡ ਨੂੰ ਤੋੜਦੇ ਹੋਏੇ ਜੇਵੀਅਰ ਮਾਸ਼ੇਰਾਨੋ ਨੇ ਆਪਣੀ ਟੀਮ ਲਈ 143ਵੇਂ ਮੈਚ ‘ਚ ਉਤਰਨ ਦੇ ਨਾਲ ਸਭ ਤੋਂ ਜ਼ਿਆਦਾ ਮੈਚ ਖੇਡਣ ਦਾ ਰਿਕਾਰਡ ਬਣਾਇਆ। ਅਰਜਨਟੀਨਾ ਦੀ ਟੀਮ ਇਸ ਤੋਂ ਬਾਅਦ ਹਾਲਾਂਕਿ ਹੋਰ ਗੋਲ ਨਹੀਂ ਕਰ ਸਕੀ। ਹੈਤੀ ਨੇ ਆਖ਼ਰੀ ਅਤੇ ਇਕਮਾਤਰ ਵਾਰ ਸਾਲ 1974 ‘ਚ ਵਿਸ਼ਵ ਕੱਪ ‘ਚ ਮੌਜੂਦਗੀ ਦਰਜ ਕਰਵਾਈ ਸੀ ਅਤੇ ਫਿਲਹਾਲ ਵਿਸ਼ਵ ‘ਚ 108ਵੀਂ ਰੈਂਕਿੰਗ ‘ਤੇ ਹੈ।