ਨਵੀਂ ਦਿੱਲੀ — ਅਰਜਨਟੀਨਾ ਅਤੇ ਇਜ਼ਰਾਇਲ ਵਿਚਾਲੇ ਹੋਣ ਵਾਲਾ ਦੋਸਤਾਨਾ ਮੈਚ ਰੱਦ ਕਰ ਦਿੱਤਾ ਗਿਆ ਹੈ। ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨੇਲ ਮੇਸੀ ਦੇ ਖਿਲਾਫ ਅਨਿਸ਼ਚਿਤ ਖਤਰਿਆਂ ਦਾ ਹਵਾਲਾ ਦਿੰਦੇ ਹੋਏ ਇਜ਼ਰਾਇਲੀ ਦੂਤਘਰ ਨੇ ਮੈਚ ਰੱਦ ਕੀਤੇ ਜਾਣ ਦੀ ਜਾਣਕਾਰੀ ਦਿੱਤੀ। ਫੀਫਾ ਵਰਲਡ ਕੱਪ ਦਾ ਇਹ ਵਾਰਮ-ਅਪ ਮੈਚ ਯੇਰੂਸ਼ਲਮ ‘ਚ ਸ਼ਨੀਵਾਰ ਨੂੰ ਰਾਤ 12 ਵਜੇ ਹੋਣਾ ਸੀ। ਫਿਲੀਸਤੀਨ ਫੁੱਟਬਾਲ ਫੈਡਰੇਸ਼ਨ ਦੇ ਪ੍ਰਮੁੱਖ ਜਿਬ੍ਰਿਲ ਰਾਜੋਬ ਨੇ ਫੁੱਟਬਾਲ ਦੇ ਅਰਬ ਅਤੇ ਮੁਸਲਿਮ ਸਮਰਥਕਾਂ ਤੋਂ ਲਿਓਨੇਲ ਮੇਸੀ ਦੀ ਤਸਵੀਰਾਂ ਅਤੇ ਜਰਸੀਆਂ ਸੜਾਉਣ ਦਾ ਸੱਦਾ ਦਿੱਤਾ ਸੀ। ਦਰਅਸਲ ਫੁੱਟਬਾਲ ਵਰਲਡ ਕੱਪ ਤੋਂ ਪਹਿਲਾਂ ਹਰ ਟੀਮ ਨੂੰ ਕਈ ਵਾਰਮਅਪ ਮੈਚ ਖੇਡਣੇ ਹਨ।
10 ਜੂਨ ਨੂੰ ਅਰਜਨਟੀਨਾ ਦਾ ਵੀ ਇਜ਼ਰਾਇਲ ਦੇ ਨਾਲ ਵਾਰਮਅਪ ਮੈਚ ਹੋਣਾ ਸੀ। ਇਹ ਮੁਕਾਬਲਾ ਭਾਰਤੀ ਸਮੇਂ ਮੁਤਾਬਕ ਸ਼ਨੀਵਾਰ ਰਾਤ 12 ਵਜੇ ਤੋਂ ਮਾਹਾ ਦੇ ਯੇਰੂਸ਼ਲਮ ਨੇਬਰਹੁਡ ਸਥਿਤ ਕਿ ਇਜ਼ਰਾਈਲੀ ਫੁੱਟਬਾਲ ਸਟੇਡੀਅਮ ‘ਚ ਖੇਡਿਆ ਜਾਣਾ ਸੀ। ਰਾਜੋਬ ਦੀ ਦਲੀਲ ਹੈ ਕਿ ਇਜ਼ਰਾਇਲ ਨੇ ਸਿਆਸੀ ਹਥਿਆਰ ਦੇ ਰੂਪ ‘ਚ ਇਸਤੇਮਾਲ ਕਰਨ ਦੇ ਲਈ ਯੇਰੂਸ਼ਲਮ ‘ਚ ਇਹ ਮੁਕਾਬਲਾ ਰਖਿਆ ਹੈ। ਜ਼ਿਕਰਯੋਗ ਹੈ ਕਿ ਇਜ਼ਰਾਇਲ ਨੇ ਯੇਰੂਸ਼ਲਮ ਨੂੰ ਆਪਣੀ ਰਾਜਧਾਨੀ ਐਲਾਨਿਆ ਸੀ ਜਦਕਿ ਫਿਲੀਸਤੀਨ ਵੀ ਇਸ ‘ਤੇ ਆਪਣਾ ਹੱਕ ਜਤਾਉਂਦਾ ਹੈ।