– ਕੈਪਟਨ ਸਰਕਾਰ ਦੀ ਤੁਲਣਾ ਮੁਗਲ ਸਾਮਰਾਜ ਨਾਲ ਕੀਤੀ
ਚੰਡੀਗੜ੍ਹ 24 ਫਰਵਰੀ: ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਦੇ ਵਿਰੱੁਧ ਪੰਜਾਬ ਦੇ ਸਮੂਹ ਜਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਅੱਜ ਵਾਈ.ਪੀ.ਐਸ. ਗਰਾਊਂਡ, ਮੁਹਾਲੀ ਵਿਖ ਮਹਾਂ ਰੈਲੀ ਕੀਤੀ ਗਈ. ਯਾਦਵਿੰਦਰਾ ਪਬਲਿਕ ਸਕੂਲ ਦੇ ਨੇੜੇ ਦੇ ਗਰਾਂਉਡ ਵਿੱਚ ਵੇਖਣ ਤੇ ਇੰਝ ਪ੍ਰਤੀਤ ਹੋ ਰਿਹਾ ਸੀ, ਜਿਵੇ ਕਿ ਮੁਲਾਜ਼ਮਾਂ ਦਾ ਹੜ ਆ ਗਿਆ ਹੋਵੇ. ਇੱਕ ਅੰਦਾਜੇ ਮੁਤਾਬਿਕ ਇਹ ਇਕੱਠ 30 ਹਜ਼ਾਰ ਦੇ ਲੱਗਭੱਗ ਸੀ. ਸਮੂਚਾ ਮੁਲਾਜ਼ਮ ਵਰਗ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਅਤੇ ਨਕਰਾਤਮਕ ਰਵੀਏ ਤੋਂ ਨਰਾਜ਼ ਆਪ ਮੁਹਾਰੇ ਹੀ ਇਸ ਮਹਾਂ^ਰੈਲੀ ਵੱਲ ਵਤੀਰਾਂ ਘੱਤੀਂ ਆਉਂਦਾ ਜਾਪਦਾ ਸੀ. ਮੁਲਾਜ਼ਮ ਆਗੂਆਂ ਨੇ ਜਿੱਥੇ ਸਟੇਜ਼ ਤੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਤਕਰੀਰਾਂ ਦਿੱਤੀਆਂ ਉੱਥੇ ਹੀ ਸਰਕਾਰ ਵੱਲੋਂ ਖਜਾਨਾ ਖਾਲੀ ਹੋਣ ਦੀ ਦਿੱਤੀ ਜਾ ਰਹੀ ਦੁਹਾਈ ਦੇ ਬਾਵਜੂਦ ਵਿਧਾਨ ਸਭਾ ਵਿੱਚ ਆਪਣੀਆਂ ਤਨਖਾਹਾਂ ਅਤੇ ਵਿੱਤੀ ਲਾਭਾਂ ਦਾ ਬਿਲ ਲਿਆਉਣ ਦੀ ਨਿਖੇਦੀ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਦੋਗਲੀ ਨੀਤੀ ਤਹਿਤ ਆਪਣੇ ਖਰਚੇ ਅਤੇ ਵਿੱਤੀ ਲਾਭਾਂ ਤੇ ਕੋਈ ਪਾਬੰਧੀ ਨਹੀਂ ਲਗਾ ਰਹੀ ਅਤੇ ਮੁਲਾਜ਼ਮ ਵਰਗ ਦਾ ਗਲਾ ਘੁੱਟਣ ਤੇ ਤੁਲੀ ਹੋਈ ਹੈ.ਰੀ^ਸਟਰਚਰਿੰਗ ਦੀ ਆੜ੍ਹ ਵਿੱਚ ਮੁਲਾਜ਼ਮਾਂ ਦੀਆਂ ਹਜਾਰਾਂ ਅਸਾਮੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ ਜਦਕਿ ਆਪਣਿਆਂ ਨੂੰ ਖੁਸ਼ ਕਰਨ ਲਈ ਵੱਖ ਵੱਖ ਮਾਰਕੀਟ ਕਮੇਟੀਆਂ, ਬੋਰਡਾਂ ਕਾਰਪੋਰੇਸ਼ਨਾਂ ਵਿੱਚ ਉਨ੍ਹਾਂ ਨੂੰ ਚੇਅਰਮੈਨੀਆਂ$ਵਾਈਸ^ਚੇਅਰਮੈਨੀਆਂ ਮੈਂਬਰ ਬਣਾਇਆ ਜਾ ਰਿਹਾ ਹੈ. ਮੁਲਾਜ਼ਮਾਂ ਆਗੂ ਸੁਖਚੈਨ ਸਿੰਘ ਖਹਿਰਾ, ਸਤੀਸ਼ ਰਾਣਾ, ਸੱਜਣ ਸਿੰਘ, ਮੇਘ ਸਿੰਘ ਸਿੱਧੂ, ਕਰਮ ਸਿੰਘ ਧਨੋਆ, ਠਾਕੁਰ ਸਿੰਘ, ਬਖਸ਼ੀਸ਼ ਸਿੰਘ, ਪ੍ਰੇਮ ਸਾਗਰ ਸ਼ਰਮਾਂ ਨੇ ਇਸ ਸਰਕਾਰ ਦੀ ਤੁਲਣਾ ਮੁਗਲ ਸਮਰਾਜ ਨਾਲ ਕਰਦੇ ਹੋਏ ਆਖਿਆ ਕਿ ਇਹ ਸਰਕਾਰ ਲੋਕਤੰਤਰ ਦਾ ਘਾਣ ਕਰਕੇ ਰਾਜਾਸ਼ਾਹੀ, ਵੰਸ਼ਵਾਦ ਅਤੇ ਹਿਟਲਰ ਸ਼ਾਹੀ ਨੂੰ ਪਰਮੋਟ ਕਰਦੇ ਹੋਏ ਕਾਰਪੋਰੇਟ ਘਰਾਣੇ ਅਤੇ ਗੁੰਡੇ ਅਨਸਰਾਂ ਦੇ ਹੱਥਾਂ ਵਿੱਚ ਖੇਡ ਰਹੀ ਹੈ. ਇਹਨਾਂ ਆਗੂਆਂ ਨੇ ਸਰਕਾਰ ਨੁੂੰ ਚੇਤਾਵਨੀ ਦਿੱਤੀ ਜਾਂ ਤਾਂ ਉਹ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨਦੇ ਹੋਏ ਬੱਜਟ ਵਿੱਚ ਲੋੜੀਦੇ ਉਪਬੰਧ ਕਰੇੇ ਜਾਂ ਇਸ ਰਵੱਈਏ ਦੇ ਨਕਰਾਤਮਕ ਦੂਰ ਅੰਗਾਮੀ ਨਤੀਜੇ ਭੁਗਤਣ ਲਈ ਤਿਆਰ ਰਹੇ, ਉਹਨਾਂ ਨੇ ਸਰਕਾਰ ਨੁੂੰ ਚੇਤੇ ਕਰਵਾਉਦੇ ਹੋਏ ਕਿਹਾ ਕਿ ਉਹ ਆਪਣਾ ਹਸ਼ਰ ਦਿੱਲੀ ਚੋਣ ਨਤੀਜਿਆਂ ਤੋਂ ਵੇਖ ਲਵੇ. ਉਹਨਾਂ ਨੇ ਦਾਅਵਾ ਕੀਤਾ ਕਿ ਪੈਨਸ਼ਨਰਜ਼ ਸਾਥੀਆਂ ਵੱਲੋਂ ਸਿਆਸੀ ਵਿੰਗ ਦੀ ਸਥਾਪਨਾਂ ਕਰ ਲਈ ਗਈ ਹੈ ਅਤੇ ਲੋੜ ਪੈਣ ਤੇ ਸਮਾਜ ਦੀਆਂ ਬਾਕੀ ਧਿਰਾਂ ਨਾਲ ਰਲਕੇ ਕੈਪਟਨ ਸਰਕਾਰ ਨੂੰ ਚੋਣਾਂ ਵਿੱਚ ਟੱਕਰ ਦਿੱਤੀ ਜਾਵੇਗੀ. ਪੰਜਾਬ ਦੇ 9 ਲੱਖ ਦੇ ਕਰੀਬ ਮੁਲਾਜ਼ਮ$ਪੈਨਸ਼ਨਰਾਂ ਅਤੇ ਉਹਨਾਂ ਦੇ ਪਰਿਵਾਰ ਆਉਣ ਵਾਲੀਆਂ ਚੋਣਾਂ ਵਿੱਚ ਵੱਡਾ ਫੇਰ ਬਦਲ ਕਰਨ ਦੀ ਸਮਰੱਥਾ ਰੱਖਦੇ ਹਨ.
ਇਸ ਰੈਲੀ$ਮਾਰਚ ਵਿੱਚ ਮੁਲਾਜ਼ਮ ਅਤੇ ਪੈਨਸ਼ਨਰਜ਼ ਵਰਗ ਦੀਆਂ ਭਖਵੀਆਂ ਮੰਗਾਂ ਜਿਵੇਂ ਕਿ ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਜਾਰੀ ਕਰਕੇ ਲਾਗੂ ਕਰਵਾਉਣਾ, ਹਰ ਪ੍ਰਵਾਰ ਦੇ ਕੱਚੇ ਮੁਲਾਜ਼ਮਾਂ ਅਤੇ ਸਕੀਮ ਵਰਕਰਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣਾ, 01^01^2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਲਾਗੂ ਕਰਵਾਉਣਾ ਅਤੇ ਰਹਿੰਦੇ ਬੋਰਡ ਅਤੇ ਕਾਰਪੋਰੇਸ਼ਨਾਂ$ਲੋਕਲ ਬਾਡੀਜ਼ ਅਤੇ ਸਹਿਕਾਰੀ ਅਦਾਰਿਆਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣਾ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ 4 ਕਿਸ਼ਤਾਂ ਅਤੇ 133 ਮਹੀਨਿਆਂ ਦਾ ਬਕਾਇਆ ਤੁਰੰਤ ਜਾਰੀ ਕਰਵਾਉਣਾ, ਬੱਝਵਾਂ ਮੈਡੀਕਲ ਭੱਤਾ 2000 ਰੁਪਏ ਪ੍ਰਤੀ ਮਹੀਨਾ ਕਰਵਾਉਣਾ, ਬਕਾਇਆ ਮੈਡੀਕਲ ਬਿਲਾਂ ਦੇ ਭੁਗਤਾਨ ਕਰਵਾਉਣਾ, ਪਰਖਕਾਲ ਦਾ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕਰਨਾ ਅਤੇ ਪਰਖਕਾਲ ਦੌਰਾਨ ਕੀਤੀ ਸੇਵਾ ਨੂੰ ਹਰ ਮੰਤਵ ਲਈ ਗਿਣਨਾ, ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਤੇ ਕੈਸ਼ਲੈਸ ਹੈਲਥ ਸਕੀਮ ਨੂੰ ਸੋਧ ਕੇ ਮੁੜ ਲਾਗੂ ਕਰਵਾਉਣਾ, ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੇ ਹੱਕ ਵਿੱਚ ਹੋਏ ਕੋਰਟ ਕੇਸ ਦੇ ਫੈਸਲਿਆਂ ਤੁਰੰਤ ਲਾਗੂ ਕਰਵਾਉਣਾ, ਡਿਵੈਲਪਮੈਂਟ ਦੇ ਨਾ ਤੇ ਲਗਾਇਆ 2400$^ ਰੁਪਏ ਸਲਾਨਾਂ ਜਜ਼ੀਆ ਟੈਕਸ ਬੰਦ ਕਰਵਾਉਣਾ, ਯੂ.ਟੀ. ਦੇ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਤਰਸ ਦੇ ਅਧਾਰ ਤੇ ਨੌਕਰੀ ਦਿਵਾਉਣਾ, ਦਰਜਾ ਕਰਮਚਾਰੀਆਂ ਦੀ ਰੈਗੂਲਰ ਭਰਤੀ ਕਰਨਾ ਲਈ ਮੁੱਖ ਮੰਗਾਂ ਹਨ. ਇਸ ਮੌਕੇ ਉਪਰੋਕਤ ਕਨਵੀਰਾਂ ਤੋਂ ਇਲਾਵਾ ਵੱਖ^ਵੱਖ ਧਿਰਾਂ ਨਾਲ ਸਬੰਧਤ ਮੁਲਾਜ਼ਮ ਆਗੂ ਵੇਦ ਪ੍ਰਕਾਸ਼ ਸ਼ਰਮਾਂ, ਰਣਵੀਰ ਢਿੱਲੋਂ, ਰਾਜਿੰਦਰ ਕੁਮਾਰ ਯੂ.ਟੀ., ਜਗਦੀਸ਼ ਸਿੰਘ ਯੂ.ਟੀ. ਰਣਜੀਤ ਹੰਸ ਯੂ.ਟੀ., ਗੁਰਮੇਲ ਸਿੰਘ ਸਿੱਧੂ, ਗੁਰਨਾਮ ਸਿੰਘ ਵਿਰਕ, ਨਛੱਤਰ ਸਿੰਘ ਭਾਈਰੂਪਾ, ਬਖਸ਼ੀਸ਼ ਸਿੰਘ, ਅਜਮੇਰ ਸਿੰਘ, ਬਲਦੇਵ ਸਿੰੰਘ ਬੁੱਟਰ, ਜਗਦੇਵ ਕੌਲ, ਰੰਜੀਵ ਕੁਮਾਰ, ਤੀਰਥ ਸਿੰਘ ਬਾਸੀ, ਦਰਸ਼ਣ ਸਿੰਘ ਲੁਬਾਣਾ, ਬੀ.ਕੇ ਮੋਦਗਿੱਲ, ਹਰਜਿੰਦਰ ਸਿੰਘ ਪਨੂੰ, ਸੁਖਜਿੰਦਰ ਸਿੰਘ ਚਾਹਲ, ਜਗਜੀਤ ਸਿੰਘ ਦੂਆ, ਦਰਸ਼ਨ ਸਿੰਘ ਬੇਲੂਮਾਜਰਾ, ਰਾਜ ਕੁਮਾਰ ਅਰੋੜਾ, ਗੁਰਮੇਲ ਸਿੰਘ ਮੈਂਡਲੇ, ਅਵਿਨਾਸ਼਼ ਸ਼ਰਮਾਂ, ਜ਼ਸਵੰਤ ਸਿੰਘ ਸੰਧੂ, ਹਰਭਜਨ ਸਿੰਘ ਪਿਲਖਣੀ, ਗੁਰਮੀਤ ਸਿੰਘ ਵਾਲੀਆ, ਸੁਖਜੀਤ ਸਿੰਘ, ਪਰਵਿੰਦਰ ਸਿੰਘ ਖੰਗੂੜਾ, ਜਗਜੀਤ ਸਿੰਘ, ਨਿਰਮਲ ਸਿੰਘ ਸੈਣੀ,ਅਮਿਤ ਕਟੋਚ, ਮਨਜੀਤ ਸਿੰਘ ਸੈਣੀ, ਦਰਸ਼ਨ ਲੁਬਾਣਾ, ਵਾਸਿੰ਼ਨਟਨ ਸਿੰਘ, ਜਗਦੀਸ਼ ਸਿੰਘ ਚਾਹਿਲ, ਸੁਖਵਿੰਦਰ ਸਿੰਘ ਚਾਹਲ, ਬਲਰਾਜ ਸਿੰਘ ਦਾਊ, ਪਿਆਰਾ ਸਿੰਘ, ਪ੍ਰੇਮ ਚੰਦ ਅਗਰਗਾਲ, ਕੁਲਦੀਪ ਦੌੜਕਾ ਆਦਿ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ. ਸਮੂਹ ਅਗੂਆਂ ਨੇ ਸੂਬੇ ਦੇ ਸਮੂਹ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਨੂੰ 24 ਫਰਵਰੀ ਨੁੰੂ ਵੱਡੀ ਗਿਣਤੀ ਵਿੱਚ ਮੋਹਾਲੀ ਪਹੁੰਚਣ ਦੀ ਪੁਰਜੋਰ ਅਪੀਲ ਕੀਤੀ ਹੈ.