ਲਾਸ ਵੇਗਾਸ— ਦ੍ਰੋਣਾਚਾਰਿਆ ਭੁਪਿੰਦਰ ਧਵਨ ਦੇ ਚੇਲੇ ਮੁਕੇਸ਼ ਸਿੰਘ ਨੇ ਅਮਰੀਕਾ ਦੇ ਲਾਸ ਵੇਗਾਸ ‘ਚ ਆਯੋਜਿਤ ਪ੍ਰੋ ਓਲੰਪੀਆ ਪਾਵਰਲਿਫਟਿੰਗ ਚੈਂਪੀਅਨਸ਼ਿਪ ‘ਚ ਪਹਿਲੀ ਵਾਰ ਹਿੱਸਾ ਲੈਂਦੇ ਹੋਏ ਸੋਨ ਤਮਗਾ ਜਿੱਤਕੇ ਤਿਰੰਗਾ ਲਹਿਰਾ ਕੇ ਇਤਿਹਾਸ ਰਚ ਦਿੱਤਾ।
ਮੁਕੇਸ਼ ਅਜਿਹਾ ਕਾਰਨਾਮਾ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਮੁਕੇਸ਼ ਨੇ ਸਿਰਫ ਚਾਰ ਦਿਨਾਂ ‘ਚ ‘ਉਪਵਾਸ’ (ਵਰਤ) ਦੀ ਵਿਧੀ ਨਾਲ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਅਤੇ 110 ਕਿਲੋਗ੍ਰਾਮ ਵਰਗ ‘ਚ 780 ਕਿਲੋਗ੍ਰਾਮ ਵਜ਼ਨ ਉਠਾ ਕੇ ਸੋਨ ਤਮਗਾ ਜਿੱਤਿਆ। ਉਹ ਪਹਿਲਾਂ 125 ਕਿਲੋਗ੍ਰਾਮ ਵਰਗ ‘ਚ ਖੇਡਦੇ ਰਹੇ ਹਨ। ਗੁਰੂ-ਚੇਲੇ ਦੀ ਇਸ ਬੇਜੋੜ ਜੋੜੀ ਨੇ ਆਪਣੀ ਖੁਸ਼ੀ ਪ੍ਰਗਟਾਉਂਦੇ ਹੋਏ ਭਾਰਤ ਸਰਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਖੇਡ ਮੰਤਰੀ ਰਾਜਯਵਰਧਨ ਸਿੰਘ ਰਾਠੌਰ, ਆਪਣੇ ਗੁਰੂਆਂ ਅਤੇ ਸ਼ੁੱਭਚਿੰਤਕਾਂ ਦੇ ਹਰ ਤਰ੍ਹਾਂ ਦੇ ਸਹਿਯੋਗ ਦੇ ਪ੍ਰਤੀ ਆਪਣਾ ਧੰਨਵਾਦ ਪ੍ਰਗਟਾਇਆ ਹੈ।