ਫਰੀਦਕੋੋਟ 15 ਜੂਨ: ਪੰਜਾਬ ਸਰਕਾਰ ਵੱਲੋੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋੋਗ ਅਗਵਾਈ ਹੇਠ ਕਰੋੋਨਾ ਮਹਾਂਮਾਰੀ ਤੋੋਂ ਬਚਾਅ ਲਈ ਜਾਗਰੂਕ ਕਰਨ ਅਤੇ ਇਸ ਸਬੰਧੀ ਸਮੇਂ ਸਮੇਂ ਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਣੂ ਕਰਵਾਉਣ ਲਈ ਚਲਾਈ ਗਈ ਮਿਸ਼ਨ ਫਤਿਹ ਮੁਹਿੰਮ ਤਹਿਤ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਕਰੋੋਨਾ ਯੋੋਧਿਆਂ ਨੂੰ ਬੈਜ ਲਗਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ |

ਇਸ ਮੌੌਕੇ ਐਸ.ਡੀ.ਐਮ. ਸ: ਪਰਮਦੀਪ ਸਿੰਘ, ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਅਤੇ ਸਹਾਇਕ ਕਮਿਸ਼ਨਰ ਸ੍ਰੀ ਤਰਸੇਮ ਚੰਦ ਆਦਿ ਅਧਿਕਾਰੀਆਂ ਵੱਲੋੋਂ ਡਾਕਟਰਾਂ,ਪੁਲਿਸ ਦੇ ਜਵਾਨਾਂ, ਆਂਗਨਵਾੜੀ ਵਰਕਰਾਂ, ਆਸ਼ਾ ਵਰਕਰਾਂ, ਸਫਾਈ ਕਰਮਚਾਰੀਆਂ, ਸਿੱਖਿਆ ਵਿਭਾਗ, ਨਗਰ ਕੋੌਾਸਲਾਂ ਦੇ ਕਰਮਚਾਰੀਆਂ ਆਦਿ ਨੂੰ ਬੈਜਿੰਜ ਲਗਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ  |

ਇਸ ਮੌੌਕੇ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਕਰੋੋਨਾ ਯੋੋਧੇ ਜਿੱਥੇ ਲੋੋਕਾਂ ਨੂੰ ਕਰੋੋਨਾ ਮਹਾਂਮਾਰੀ ਤੋੋਂ ਬਚਾਅ ਲਈ ਜਾਗਰੂਕ ਕਰਨਗੇ ਅਤੇ ਉਨ੍ਹਾਂ ਨੂੰ ਸਮੇਂ ਸਮੇਂ ਤੇ ਹੱਥ ਧੋੋਣ, ਮਾਸਕ ਪਾ ਕੇ ਰੱਖਣ ਤੋੋਂ ਬਿਨਾ ਕੰਮ ਘਰ ਤੇ ਬਾਹਰ ਨਿਕਲਣ ਸਮੇਂ ਸਿਹਤ ਵਿਭਾਗ ਤੇ ਸਰਕਾਰ ਵੱਲੋੋਂ ਜਾਰੀ ਸਾਵਧਾਨੀਆਂ ਬਾਰੇ ਜਾਣੂ ਕਰਵਾਉਣਗੇ | ਉਨ੍ਹਾਂ ਕਿਹਾ ਕਿ ਕਰੋੋਨਾ ਬਿਮਾਰੀ ਦੀ ਕੋੋਈ ਦਵਾਈ ਨਹੀਂ ਹੈ, ਬਲਕਿ ਇਨ੍ਹਾਂ ਸਾਵਧਾਨੀਆਂ ਨੂੰ ਅਪਣਾ ਕੇ ਇਸ ਤੇ ਕਾਬੂ ਪਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਇਹ ਕਰੋੋਨਾ ਯੋੋਧੇ ਜਿੱਥੇ ਘਰ ਘਰ ਜਾ ਕੇ ਲੋੋਕਾਂ ਨੂੰ ਜਾਗਰੂਕ ਕਰਨਗੇ ਉੱਥੇ ਹੀ ਜੇਕਰ ਕਰੋੋਨਾ ਦੇ ਲੱਛਣਾਂ ਵਾਲਾ ਕੋੋਈ ਵੀ ਵਿਅਕਤੀ ਮਿਲਦਾ ਹੈ ਤਾਂ ਉਸ ਸਬੰਧੀ ਸਿਹਤ ਵਿਭਾਗ ਨੂੰ ਸੂਚਿਤ ਕਰਨਗੇ ਤਾਂ ਜੋੋ ਉਸ ਦੀ ਟੈਸਟਿੰਗ ਅਤੇ ਇਲਾਜ ਸਬੰਧੀ ਸਮੇਂ ਸਿਰਫ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ | ਉਨ੍ਹਾਂ ਲੋੋਕਾਂ ਨੂੰ ਅਪੀਲ ਕੀਤੀ ਕਿ ਉਹ ਮਿਸ਼ਨ ਫਤਿਹ ਜੋੋ ਕਿ ਲੋੋਕਾਂ ਦਾ ਮਿਸ਼ਨ ਹੈ ਅਤੇ ਲੋੋਕਾਂ ਲਈ ਹੈ ਨੂੰ ਸਫਲ ਬਣਾਉਣ ਅਤੇ ਕਰੋੋਨਾ ਦੀ ਰੋੋਕਥਾਮ ਵਿੱਚ ਆਪਣਾ ਯੋੋਗਦਾਨ ਪਾਉਣ |

ਇਸ ਮੌੌਕੇ ਡਾ. ਅਸ਼ੋੋਕ ਧੀਰ, ਡਾ. ਵਿਕਰਮਜੀਤ ਸਿੰਘ, ਡਾ. ਅਨੀਤਾ, ਡਾ. ਪੁਸ਼ਪਿੰਦਰ ਸਿੰਘ ਕੂਕਾ, ਕਾਰਜ ਸਾਧਕ ਅਫਸਰ ਸ੍ਰੀ ਅੰਮਿ੍ਤ ਲਾਲ, ਡਿਪਟੀ ਡੀ.ਈ.ਓ. ਸੈਕੰਡਰੀ ਸ੍ਰੀ ਪ੍ਰਦੀਪ ਦਿਉੜਾ, ਸੀ.ਡੀ.ਪੀ.ਓ. ਮੈਡਮ ਛਿੰਦਰਪਾਲ ਕੌੌਰ, ਜਿਲ੍ਹਾ ਗਾਇਡੈਂਸ ਕੌੌਸਲਰ ਸ੍ਰੀ ਜਸਬੀਰ ਜੱਸੀ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ |