ਨਵੀਂ ਦਿੱਲੀ, ਭਾਰਤ ਦੇ ਟੇਬਲ ਟੈਨਿਸ ਖਿਡਾਰੀ ਮਾਨਵ ਠੱਕਰ ਸਲੋਵੇਨੀਆ ਜੂਨੀਅਰ ਐਂਡ ਕੈਡੇਟ ਓਪਨ 2017 ਦੇ ਲੜਕਿਆਂ ਦੇ ਜੂਨੀਅਰ ਸਿੰਗਲ ਵਰਗ ਦੇ ਫਾਈਨਲ ‘ਚ ਜਾਪਾਨੀ ਖਿਡਾਰੀ ਤਾਕੇਰੂ ਕਾਸ਼ਿਵਾ ਨੂੰ 11-6, 11-3, 11-5, 11-6 ਨਾਲ ਹਰਾ ਕੇ ਚੈਂਪੀਅਨ ਬਣੇ। ਮਾਨਵ ਸਿੰਗਲ ਵਰਗ ਦਾ ਖਿਤਾਬ ਜਿੱਤਣ ਦੇ ਨਾਲ ਟੂਰਨਾਮੈਂਟ ਦੇ ਸਭ ਤੋਂ ਸਫਲ ਖਿਡਾਰੀ ਬਣ ਕੇ ਵੀ ਉਭਰੇ।
ਉਨ੍ਹਾਂ ਨੇ ਇਸ ਤੋਂ ਪਹਿਲਾਂ ਡਬਲਜ਼ ‘ਚ ਸੋਨ ਅਤੇ ਟੀਮ ਮੁਕਾਬਲੇ ਦਾ ਚਾਂਦੀ ਦਾ ਤਮਗਾ ਜਿੱਤਿਆ। 17 ਸਾਲਾ ਮਾਨਵ ਨੇ ਇਸ ਸਾਲ ਦੀ ਸ਼ੁਰੂਆਤ ‘ਚ ਥਾਈਲੈਂਡ ‘ਚ ਚਾਂਦੀ ਦਾ ਤਮਗਾ ਜਿੱਤਿਆ ਸੀ। ਟੂਰਨਾਮੈਂਟ ‘ਚ ਮਾਨਵ ਨੇ ਇਸ ਤੋਂ ਪਹਿਲਾਂ ਕੁਆਰਟਰਫਾਈਨਲ ‘ਚ ਛੇਵਾਂ ਦਰਜਾ ਪ੍ਰਾਪਤ ਤਾਈ ਮਿੰਗ-ਵੇਈ ਨੂੰ 11-5, 11-4, 10-12, 11-7, 13-11 ਨਾਲ ਹਰਾ ਕੇ ਸੈਮੀਫਾਈਨਲ ‘ਚ ਮਿਸਰ ਦੇ ਯੂਸੇਫ ਅਬਦੇਲ-ਅਜੀਜ਼ ਨੂੰ 11-4, 11-8, 11-9, 11-9 ਨਾਲ ਹਰਾਇਆ।