ਜਕਾਰਤਾ : ਭਾਰਤੀ ਮਹਿਲਾ ਟੀਮ ਨੇ ਅੱਜ 18ਵੇਂ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਕੇ ਤਮਗਾ ਪੱਕਾ ਕਰ ਲਿਆ ਹੈ। ਮਹਿਲਾ ਟੀਮ ‘ਚ ਜੋਸ਼ਨਾ ਚਿੰਨੱਪਾ, ਦੀਪਿਕਾ ਪੱਲੀਕਲ ਕਾਰਤਿਕ, ਸੁਨੈਨਾ ਕੁਰੂਵਿਲਾ ਅਤੇ ਤਨਵੀ ਖੰਨਾ ਸ਼ਾਮਲ ਹਨ। ਉਨ੍ਹਾਂ ਨੇ ਚੀਨ ਨੂੰ 3-0 ਨਾਲ ਹਰਾਇਆ। ਭਾਰਤੀ ਟੀਮ ਕਲ ਹਾਂਗਕਾਂਗ ਨਾਲ ਆਖਰੀ ਪੂਲ ਮੈਚ ਖੇਡੇਗੀ। ਉਸ ਦਾ ਇਰਾਦਾ ਪੂਲ-ਬੀ ‘ਚ ਚੋਟੀ ‘ਤੇ ਰਹਿਣ ‘ਤੇ ਹੋਵੇਗਾ। ਚਾਰ ਸਾਲ ਪਹਿਲਾਂ ਇੰਚੀਓਨ ‘ਚ ਚਾਂਦੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਨੇ ਈਰਾਨ, ਥਾਈਲੈਂਡ ਅਤੇ ਇੰਡੋਨੇਸ਼ੀਆ ਨੂੰ ਹਰਾਇਆ। ਦੀਪਿਕਾ ਅਤੇ ਚਿੰਨੱਪਾ ਨੇ ਮਹਿਲਾ ਸਿੰਗਲ ‘ਚ ਕਾਂਸੀ ਤਮਗੇ ਜਿੱਤੇ ਸੀ।