ਮੁੰਬਈ— ਸਵੈ-ਰੱਖਿਆ ਸਿਖਲਾਈ ਦੇ ਪ੍ਰੋਗਰਾਮ ਲਈ ਐੱਫ. ਐੱਲ. ਓ. ਦੇ ਨਾਲ ਸਹਿਯੋਗ ਕਰ ਰਹੀ ਅਭਿਨੇਤਰੀ ਤਾਪਸੀ ਪੰਨੂ ਦਾ ਕਹਿਣਾ ਹੈ ਕਿ ਮਹਿਲਾਵਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਖੁਦ ਆਪਣੀ ਹੀਰੋ ਕਿਵੇਂ ਬਣ ਸਕਦੀਆਂ ਹਨ। ਤਾਪਸੀ ਨੇ ਇਕ ਬਿਆਨ ‘ਚ ਕਿਹਾ, ”ਮੈਂ ਹਮੇਸ਼ਾ ਲੜਕੀਆਂ ‘ਚ ਸਵੈ-ਰੱਖਿਆ ਦੇ ਮਹੱਤਵ ਨੂੰ ਵਧਾਵਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਿਫਰ ਮਾਰਸ਼ਲ ਆਰਟ ਸਿਖਣ ਦੀ ਗੱਲ ਨਹੀਂ, ਇਸ ਤੋਂ ਕਿਤੇ ਜ਼ਿਆਦਾ ਹੈ। ਇਹ ਲੜਕੀਆਂ ‘ਚ ਸਵੈ-ਰੱਖਿਆ ਦੀ ਭਾਵਨਾ ਲਿਆਉਣ ਬਾਰੇ ‘ਚ ਹੈ ਕਿ ਉਹ ਆਪਣੀ ਸੁਰੱਖਿਆ ਖੁਦ ਕਰ ਸਕਦੀਆਂ ਹਨ। ਉਨ੍ਹਾਂ ਨੂੰ ਆਪਣਾ ਹੀਰੋ ਬਣਨ ਦੀ ਜਰੂਰਤ ਹੈ।
ਤਾਪਸੀ ਪੰਨੂ ਨੇ ਫਿਲਮ ‘ਪਿੰਕ’ ਅਤੇ ‘ਨਾਮ ਸ਼ਬਾਨਾ’ ‘ਚ ਅਹਿਮ ਕਿਰਦਾਰ ਨਿਭਾਇਆ ਸੀ। ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਨੇ ਨੌਜਵਾਨ ਸੈਨਾ ਦੇ ਪ੍ਰਮੁੱਖ ਆਦਿਤਯ ਠਾਕਰੇ ਨਾਲ ਹੱਥ ਮਿਲਾਇਆ ਹੈ ਅਤੇ ਉਹ ਮੁੰਬਈ ਦੇ ਉਪਨਗਰ ‘ਚ ਮਹਿਲਾਵਾਂ ਨੂੰ ਸਵੈ-ਰੱਖਿਆ ਦੇਣ ਲਈ ਇਕ ਮਾਰਸ਼ਲ ਆਰਟ ਪ੍ਰੋਗਰਾਮ ਨੂੰ ਲਾਂਚ ਕਰਨ ਲਈ ਐੱਫ. ਐੱਲ. ਓ. ਨਾਲ ਸਹਿਯੋਗ ਕਰ ਰਹੇ ਹਨ। ਤਾਪਸੀ ਇੱਥੇ ਸ਼ਨੀਵਾਰ ਨੂੰ ਜੁੜੇ ਇਕ ਵਿਸ਼ੇਸ਼ ਸਮਾਰੋਹ ‘ਚ ਮਹਿਮਾਨ ਦੇ ਤੌਰ ‘ਤੇ ਮੌਜੂਦ ਰਹੇਗੀ ਅਤੇ ਇਸ ਪਹਿਲ ‘ਚ ਉਹ ਆਪਣਾ ਯੋਗਦਾਨ ਦੇਵੇਗੀ। ਇਸ ਤੋਂ ਇਲਾਵਾ ਤਾਪਸੀ ਜਲਦ ਹੀ ਵਰੁਣ ਧਵਨ ਦੀ ਆਉਣ ਵਾਲੀ ਫਿਲਮ ‘ਜੁੜਵਾ 2′ ‘ਚ ਅਹਿਮ ਕਿਰਦਾਰ ‘ਚ ਨਜ਼ਰ ਆਉਣ ਵਾਲੀ ਹੈ।