ਮੁੰਬਈ — ਬਾਲੀਵੁੱਡ ਨਿਰਮਾਤਾ ਕਰੀਮ ਮੋਰਾਨੀ ਨੇ ਬਲਾਤਕਾਰ ਦੇ ਮਾਮਲੇ ‘ਚ ਸ਼ਨੀਵਾਰ ਨੂੰ ਤੇਲੰਗਾਨਾ ਪੁਲਸ ਦੇ ਸਾਹਮਣੇ ਸਰੰਡਰ ਕਰ ਦਿੱਤਾ। ਮੋਰਾਨੀ ਨੇ ‘ਦਾਮਿਨੀ’, ‘ਰਾਜਾ ਹਿੰਦੁਸਤਾਨੀ’, ‘ਰਾ. ਵਨ’ ਅਤੇ ‘ਚੇਨਈ ਐਕਸਪ੍ਰੈੱਸ’ ਵਰਗੀਆਂ ਫਿਲਮਾਂ ਪ੍ਰੋਡਿਊਸ ਕੀਤੀਆਂ ਹਨ। ਮੋਰਾਨੀ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ 2015 ‘ਚ ਦਿੱਲੀ ਦੀ ਇਕ ਔਰਤ ਦੇ ਨਾਲ ਮੁੰਬਈ ਅਤੇ ਹੈਦਰਾਬਾਦ ‘ਚ ਕਈ ਵਾਰ ਰੇਪ ਕੀਤਾ। ਇਸ ਸਾਲ ਜਨਵਰੀ ‘ਚ ਪੀੜਤਾ ਨੇ ਮੋਰਾਨੀ ‘ਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਪੀੜਤਾ ਬੈਚਲਰ ਆਫ ਬਿਜ਼ਨੈੱਸ ਮੈਨੇਜਮੈਂਟ ਦੀ ਵਿਦਿਆਰਥੀ ਹੈ। ਮੋਰਾਨੀ ਨੂੰ ਸ਼ਨੀਵਾਰ ਨੂੰ ਕੋਰਟ ‘ਚ ਪੇਸ਼ ਕੀਤਾ ਜਾਵੇਗਾ, ਇਸ ਦੇ ਨਾਲ ਹੀ ਉਨ੍ਹਾਂ ਦਾ ਮੈਡੀਕਲ ਨਿਰੀਖਣ ਵੀ ਕੀਤਾ ਜਾਵੇਗਾ।
ਖਬਰਾਂ ਦੀ ਮੰਨੀਏ ਤਾਂ ਕੁਝ ਮਹੀਨਿਆਂ ਪਹਿਲਾਂ ਹੈਦਰਾਬਾਦ ਅਦਾਲਤ ਨੇ ਕਰੀਮ ਮੋਰਾਨੀ ਦੀ ਅਗ੍ਰਿਮ ਜ਼ਮਾਨਤ ਰੱਦ ਕਰਦਿਆਂ ਉਨ੍ਹਾਂ ਨੂੰ ਹਯਾਤਨਗਰ ਪੁਲਸ ਦੇ ਸਾਹਮਣੇ ਸਰੰਡਰ ਕਰਨ ਦਾ ਹੁਕਮ ਦਿੱਤਾ ਸੀ। ਜ਼ਿਕਰਯੋਗ ਹੈ ਕਿ ਕਰੀਮ ਮੋਰਾਨੀ ਖਿਲਾਫ ਹੈਦਰਾਬਾਦ ‘ਚ ਰੇਪ ਦਾ ਮਾਮਲਾ ਦਰਜ ਹੋਇਆ ਸੀ। ਪੀੜਤਾ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ ਮੋਰਾਨੀ ਨੇ ਉਸ ਨਾਲ ਵਿਆਹ ਕਰਵਾਉਣ ਦਾ ੂਝੂਠਾ ਵਾਅਦਾ ਕੀਤਾ ਸੀ। ਪੀੜਤਾ ਨੇ ਇਹ ਵੀ ਦੋਸ਼ ਲਗਾਇਆ ਕਿ ਪਿਛਲੇ 2 ਸਾਲਾਂ ‘ਚ ਕਈ ਵਾਰ ਮੋਰਾਨੀ ਨੇ ਉਸ ਦਾ ਰੇਪ ਕੀਤਾ ਤੇ ਉਸ ਨੂੰ ਧਮਕੀ ਦੇ ਦਿੱਤੀ ਕਿ ਜੇਕਰ ਉਹ ਪੁਲਸ ਕੋਲ ਗਈ ਤਾਂ ਉਹ ਉਸ ਦੀਆਂ ਨਿਊਡ ਤਸਵੀਰਾਂ ਨੂੰ ਲੀਕ ਕਰ ਦੇਵੇਗਾ।