ਨਵੀਂ ਦਿੱਲੀ, 5 ਨਵੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਫਿਲਮ ‘ਜ਼ੀਰੋ’ ਦੇ ਪ੍ਰੋਮੋ ਰਾਹੀਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ‘ਤੇ ਬਾਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਸ਼ਾਹਰੁਖਖਾਨ ਤੇ ਹੋਰਨਾਂ ਖਿਲਾਫ ਫੌਜਦਾਰੀ ਕੇਸ ਦਰਜ ਕਰਵਾਇਆ ਹੈ। ਫਿਲਮ ਦੇ ਪ੍ਰੋਮੋ ਵਿਚ ਸ਼ਾਹਰੁਖ ਖਾਨ ‘ਕਿਰਪਾਨ’ ਧਾਰਨ ਕੀਤੇ ਦਿਸਦੇ ਹਨ।

ਨਾਰਥ ਅਵੈਨਿਊ ਪੁਲਿਸ ਥਾਣੇ ਵਿਚ ਦਰਜ ਕਰਵਾਈ ਸ਼ਿਕਾਇਤ ਵਿਚ ਸ੍ਰੀ ਸਿਰਸਾ ਨੇ ਦੱਸਿਆ ਕਿ ਉਹਨਾਂ ਨੂੰ ਸਿੱਖ ਸੰਗਤ ਤੋਂ ਬਹੁਤ ਵੱਡੀ ਗਿਣਤੀ ਵਿਚ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਸ ਵਿਚ ਸ੍ਰੀ ਆਨੰਦ ਐਲ ਰਾਏ ਵੱਲੋਂ ਨਿਰਦੇਸ਼ਤਫਿਲਮ ‘ਜ਼ੀਰੋ’ ਦੇ ਪ੍ਰੋਮੋ ਕਾਰਨ ਸਿੱਖ ਭਾਵਨਾਵਾਂ ਨੂੰ ਠੇਸ ਪੁੱਜਣ ਦੀ ਗੱਲ ਕਹੀ ਗਈ ਹੈ। ਇਸ ਪ੍ਰੋਮੋ ਵਿਚ ਸ਼ਾਹਰੁਖ ਖਾਨ ਨੇ ਗਾਤਰਾ ਯਾਨੀ ਕਿਰਪਾਨ ਪਾਈ ਹੋਈ ਹੈ ਅਤੇ ਇਸ ਕਾਰਨ ਹੀ ਵਿਸ਼ਵ ਭਰ ਵਿਚ ਸਿੱਖਾਂ ਵਿਚ ਗੁੱਸੇ ਦੀ ਲਹਿਰ ਦੌੜ ਗਈਹੈ।

ਉਹਨਾਂ ਨੇ ਪੁਲਿਸ ਨੂੰ ਦੱਸਿਆ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਸਿਰਫ ਅੰਮ੍ਰਿਤਧਾਰੀ ਵਿਅਕਤੀ ਹੀ ਕਿਰਪਾਨ ਯਾਨੀ ਗਾਤਰਾ ਧਾਰਨ ਕਰ ਸਕਦਾ ਹੈ। ਉਹਨਾਂ ਨੇ ਪੁਲਿਸ ਨੂੰ  ਬੇਨਤੀ ਕੀਤੀ ਕਿ ਉਹ ਫਿਲਮ ਦੇ ਡਾਇਰੈਕਟਰ ਆਨੰਦ ਐਲਰਾਏ ਤੇ ਫਿਲਮ ਅਭਿਨੇਤਾ ਸ਼ਾਹਰੁਖ ਖਾਨ ਕੇਸ ਦਰਜ ਕਰੇ। ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਫਿਲਮ ‘ਜ਼ੀਰੋ’ ਦੇ ਪ੍ਰੋਮੋ ਜਿਸ ਵਿਚ ਸ਼ਾਹਰੁਖ ਖਾਨ ਕਿਰਪਾਨ ਪਹਿਨੇ ਨਜ਼ਰ ਆਉਂਦੇ ਹਨ, ਨੂੰ ਵੀ ਤੁਰੰਤ ਬੰਦ ਕਰਵਾਇਆ ਜਾਵੇ।

ਸ੍ਰੀ ਸਿਰਸਾ ਨੇ ਕਿਹਾ ਕਿ ਸਿੱਖ ਇਹ ਕਦੇ ਬਰਦਾਸ਼ਤ ਨਹੀਂ ਕਰ ਸਕਦੇ ਕਿ ਕੋਈ ਵੀ ਫਿਲਮ ਅਭਿਨੇਤਾ ਜਾਂ ਫਿਲਮ ਸਿੱਖਾਂ ਦੇ ਕੱਕਾਰਾਂ ਤੇ ਹੋਰ ਧਾਰਮਿਕ ਮਹੱਤਵ ਵਾਲੀਆਂ ਗੱਲਾ ਨੂੰ ਗਲਤ ਤਰੀਕੇ ਨਾਲ ਪੇਸ਼ ਕਰੇ। ਉਹਨਾਂ ਕਿਹਾ ਕਾ ਇਸ ਪ੍ਰੋਮੋਵਿਚ ਨਾ ਸਿਰਫ ਫਿਲਮ ਅਭਿਨੇਤਾ ਕਿਰਪਾਨ ਧਾਰਨ ਕੀਤੇ ਦਿਸਦੇ ਹਨ ਬਲਕਿ ਇਸ ਵਿਚ ਉਹ ਹਸਦੇ ਦਿਸ ਰਹੇ ਹਨ ਜਿਸ ਤੋਂ ਸਿੱਖਾਂ ਦੇ ਕੱਕਾਰਾਂ ਦਾ ਮਜ਼ਾਕ ਉਡਦਾ ਪ੍ਰਤੀਤ ਹੁੰਦਾ ਹੈ।  ਉਹਨਾਂ ਕਿਹਾ ਕਿ ਸਿੱਖ ਅਜਿਹੀਆਂ ਸ਼ਰਾਰਤਭਰੀਆਂਹਰਕਤਾਂ ਨਾ ਫਿਲਮਾਂ ਵਿਚ ਤੇ ਨਾ ਹੀ ਅਸਲ ਜੀਵਨ ਵਿਚ ਕਦੇ ਬਰਦਾਸ਼ਤ ਨਹੀਂ ਕਰ ਸਕਦੇ । ਉਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਇੰਨੀ ਸ਼ਕਤੀ ਤੇ ਤਾਕਤ ਬਖਸ਼ੀ ਹੈ ਕਿ ਉਹ ਆਪਣੇ ਜੀਵਨ ਵਿਚ ਅਜਿਹੇ ਹਾਲਾਤ ਬਣਨ ‘ਤੇਇਹਨਾਂ ਦਾ ਸਾਹਮਣਾ ਕਰ ਸਕਦੇ ਹਨ।

ਸ੍ਰੀ ਸਿਰਸਾ ਨੇ ਸੈਂਸਰ ਬੋਰਡ ਮੁਖੀ, ਫਿਲਮ ਦੇ ਡਾਇਰੈਕਟਰ ਤੇ ਅਭਿਨੇਤਾ ਨੂੰ ਲਿਖੇ ਵੱਖੋ ਵੱਖ ਪੱਤਰਾਂ ਵਿਚ ਉਹਨਾਂ ਨੂੰ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਤੇ ਰੋਹ ਤੋਂ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਅਪੀਲ ਕੀਤੀ ਕਿ ਇਹ ਪ੍ਰੋਮੋ ਜਿੰਨੀ ਛੇਤੀ ਹੋਸਕੇ ਰੋਕਿਆ ਜਾਵੇ ਤਾਂ ਜੋ ਕੋਈ ਵੀ ਸਮਾਜਿਕ ਟਕਰਾਅ ਰੋਕਿਆ ਜਾ ਸਕੇ। ਉਹਨਾਂ ਆਸ ਪ੍ਰਗਟ ਕੀਤੀ ਕਿ ਮਾਮਲੇ ਦੀ ਸੰਜੀਦਗੀ ਸਮਝਦਿਆਂ ਸਾਰੇ ਸਬੰਧਤ ਇਸ ਮਸਲੇ ਨੂੰ ਹੱਲ ਕਰਨਗੇ।