ਬੰਗਲੂਰੂ, 15 ਮਾਰਚ

ਭਾਰਤ ਨੇ ਦੂਜੇ ਅਤੇ ਆਖਰੀ ਟੈਸਟ ਮੈਚ ਵਿੱਚ ਸ੍ਰੀਲੰਕਾ ਨੂੰ 238 ਦੌੜਾਂ ਨਾਲ ਹਰਾ ਕੇ ਲੜੀ 2-0 ਨਾਲ ਜਿੱਤ ਲਈ ਹੈ। ਇੱਥੇ ਐੱਮ.ਸੀ. ਚਿਨਾਸਵਾਮੀ ਸਟੇਡੀਅਮ ਵਿੱਚ ਖੇਡੇ ਗਏ ਦਿਨ ਰਾਤ ਦੇ ਟੈਸਟ ਮੈਚ ਵਿੱਚ ਸ੍ਰੀਲੰਕਾ ਦੇ ਦਿਮੁਖ ਕਰੁਣਾਰਤਨੇ ਦਾ ਸੈਂਕੜਾ ਵੀ ਟੀਮ ਦੀ ਹਾਰ ਨਾ ਟਾਲ ਸਕਿਆ ਭਾਰਤੀ ਟੀਮ ਨੇ ਤੀਜੇ ਦਿਨ ਹੀ ਜਿੱਤ ਹਾਸਲ ਕਰ ਲਈ। ਕਰੁਣਾਰਤਨੇ ਨੇ 109 ਦੌੜਾਂ ਦੀ ਪਾਰੀ ਖੇਡੀ। ਸ਼੍ਰੇਅਸ ਅਈਅਰ ਨੂੰ ‘ਮੈਨ ਆਫ ਦਿ ਮੈਚ’ ਚੁਣਿਆ ਗਿਆ ਹੈ। ਭਾਰਤ ਨੇ ਪਹਿਲੀ ਵਿੱਚ 252 ਦੌੜਾਂ ਜਦਕਿ ਸ੍ਰੀਲੰਕਾ ਨੇ 109 ਦੌੜਾਂ ਬਣਾਈਆਂ ਸਨ ਅਤੇ ਭਾਰਤ ਨੂੰ 143 ਦੌੜਾਂ ਦੀ ਲੀਡ ਮਿਲੀ ਸੀ। ਦੂਜੀ ਪਾਰੀ ਵਿੱਚ ਭਾਰਤ ਨੇ 303 ਦੌੜਾਂ ਬਣਾਉਂਦਿਆਂ ਸ੍ਰੀਲੰਕਾ ਨੂੰ ਜਿੱਤ ਲਈ 447 ਦੌੜਾਂ ਦਾ ਟੀਚਾ ਦਿੱਤਾ ਸੀ। ਦਿਮੁਖ ਕਰੁਣਾਰਤਨੇ ਨੇ 109 ਦੌੜਾਂ ਅਤੇ ਕੁਸਲ ਮੈਂਡਿਸ ਨੇ 54 ਦੌੜਾਂ ਦੀ ਪਾਰੀ ਖੇਡਦਿਆਂ ਟੀਮ ਦੀ ਹਾਰ ਨੂੰ ਟਾਲਣ ਦੀ ਕੋਸ਼ਿਸ਼ ਪਰ ਭਾਰਤੀ ਗੇਂਦਬਾਜ਼ਾਂ ਦੀ ਕੱਸੀ ਹੋਈ ਗੇਂਦਬਾਜ਼ੀ ਸਾਹਮਣੇ ਉਹ ਇਸ ਵਿੱਚ ਸਫਲ ਨਾ ਸਕੇ। ਭਾਰਤ ਵੱਲੋਂ ਆਰ. ਅਸ਼ਵਿਨ ਨੇ 4, ਜਸਪ੍ਰੀਤ ਬੁਮਰਾਹ ਨੇ 3, ਅਤੇ ਅਕਸ਼ਰ ਪਟੇਲ 2 ਵਿਕਟਾਂ ਹਾਸਲ ਕੀਤੀਆਂ। ਜਦਕਿ ਰਵਿੰਦਰ ਜਡੇਜਾ ਨੂੰ ਇੱਕ ਵਿੱਕ ਵਿਕਟ ਮਿਲੀ। ਸ਼੍ਰੇਅਸ ਅਈਅਰ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ‘ਮੈਨ ਆਫ ਦਿ ਮੈਚ’ ਚੁਣਿਆ ਗਿਆ। ਅਈਅਰ ਨੇ ਦੋਵਾਂ ਪਾਰੀਆਂ ਵਿੱਚ ਅਰਧ ਸੈਂਕੜੇ (92 ਅਤੇ 62 ਦੌੜਾਂ) ਬਣਾਏ।