ਮੈਲਬੋਰਨ : ਆਸਟਰੇਲੀਆ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਨੇ ਕਿਹਾ, ” ਜੇਕਰ ਮੌਜੂਦਾ ਭਾਰਤੀ ਟੀਮ ਨੂੰ ਵਿਦੇਸ਼ੀ ਜਮੀਨ ‘ਤੇ ਸਫਲ ਹੋਣਾ ਹੈ ਤਾਂ ਮਾਨਸਿਕ ਰੂਪ ਨਾਲ ਮਜ਼ਬੂਤ ਹੋਣਾ ਹੋਵੇਗਾ। ਭਾਰਤ ਇਸ ਸਾਲ ਸ਼ੁਰੂ ਵਿਚ ਦੱਖਣੀ ਅਫਰੀਕਾ ਤੋਂ ਟੈਸਟ ਸੀਰੀਜ਼ 1-2 ਨਾਲ ਹਾਰਨ ਤੋਂ ਬਾਅਦ ਇੰਗਲੈਂਡ ਖਿਲਾਫ ਚਲ ਰਹੀ ਟੈਸਟ ਸੀਰੀਜ਼ ਨੂੰ ਵੀ ਗੁਆ ਚੁੱਕਾ ਹੈ। ਇੰਗਲੈਂਡ ਨੇ ਇਸ ਸੀਰੀਜ਼ ਵਿਚ ਭਾਰਤ ਖਿਲਾਫ 3-1 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਗਿਲਕ੍ਰਿਸਟ ਨੇ ਭਾਰਤ ਟੀਮ ਦੇ ਇਸ ਸਾਲ ਦੇ ਆਖਰ ਵਿਚ ਆਸਟਰੇਲੀਆ ਵਿਚ ਜਿੱਤਣਾ ਹੈ ਤਾਂ ਉਸ ਦੇ ਖਿਡਾਰੀਆਂ ਨੂੰ ਮਾਨਸਿਕ ਰੂਪ ਨਾਲ ਮਜ਼ਬੂਤ ਹੋਣਾ ਹੋਵੇਗਾ।ਆਸਟਰੇਲੀਆ ਦੇ ਸਾਬਕਾ ਵਿਕਟਕੀਪਰ ਨੇ ਸੋਮਵਾਰ ਨੂੰ ਕਿਹਾ, ” ਭਾਰਤ ਦੀ ਆਸਟਰੇਲੀਆ ਵਿਚ ਸਫਲਤਾ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਉਸ ਦੇ ਖਿਡਾਰੀ ਮਾਨਸਿਕ ਰੂਪ ਨਾਲ ਕਿੰਨੇ ਮਜ਼ਬੂਤ ਹਨ। ਵਿਦੇਸ਼ੀ ਪਿੱਚਾਂ ‘ਤੇ ਖੇਡਣਾ ਚੁਣੌਤੀ ਦੇ ਬਰਾਬਰ ਹੁੰਦਾ ਹੈ। ਮੇਰਾ ਮੰਨਣਾ ਹੈ ਕਿ ਭਾਰਤ ਦੇ ਕੋਲ ਕਾਫੀ ਚੰਗੇ ਗੇਂਦਬਾਜ਼ ਹਨ ਅਤੇ ਕੁਝ ਬਿਹਤਰ ਬੱਲੇਬਾਜ਼ ਵੀ ਹਨ ਜਿਸ ਵਿਚ ਵਿਸ਼ਵ ਦੇ ਸਰਵਸ਼੍ਰੇਸ਼ਠ ਬੱਲੇਬਾਜ਼ ਵਿਰਾਟ ਕੋਹਲੀ ਵੀ ਹਨ। ਭਾਰਤ ਦੇ ਕੋਲ ਵਿਦੇਸ਼ੀ ਪਿੱਚਾਂ ‘ਤੇ ਜਿੱਤਣ ਦੀ ਸਮਰੱਥਾ ਹੈ। ਸ਼ਾਇਦ ਇਹ ਸਰੀਰ ਤੋਂ ਵੱਧ ਮਾਨਸਿਕ ਰੂਪ ਨਾਲ ਮਜ਼ਬੂਤ ਹੋਣ ‘ਤੇ ਨਿਰਭਰ ਕਰਦਾ ਹੈ। ਇੰਗਲੈਂਡ ਖਿਲਾਫ ਜਾਰੀ ਪੰਜ ਟੈਸਟ ਮੈਚਾਂ ਦੀ ਸੀਰੀਜ਼ ਵਿਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭੁਵਨੇਸ਼ਵਰ ਕੁਮਾਰ ਗੈਰਹਾਜ਼ਰੀ ਦੇ ਬਾਵਜੂਦ ਇਸਾਂਤ ਸ਼ਰਮਾ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਨੇ ਇੰਗਲਿਸ਼ ਬੱਲੇਬਾਜ਼ਾਂ ਨੂੰ ਕਾਫੀ ਪਰੇਸ਼ਾਨ ਕੀਤਾ ਹੈ। ਗਿਲਕ੍ਰਿਸਟ ਨੇ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਤਾਰੀਫ ਕਰਦਿਆਂ ਕਿਹਾ, ” ਭਾਰਤ ਦੀ ਆਸਟਰੇਲੀਆ ਵਿਚ ਸਫਲਤਾ ਉਸ ਦੇ ਤੇਜ਼ ਗੇਂਦਬਾਜ਼ਾਂ ਦੇ ਪ੍ਰਦਰਸ਼ਨ ‘ਤੇ ਨਿਰਭਰ ਕਰੇਗੀ।