ਮੈਸਾਚੁਸੇਸਟਰਸ— ਭਾਰਤ ਦੇ ਅਨਿਰਬਾਨ ਲਾਹਿੜੀ ਤੀਜੇ ਦੌਰ ‘ਚ 2 ਓਵਰ 73 ਦੇ ਖਰਾਬ ਪ੍ਰਦਰਸ਼ਨ ਦੇ ਨਾਲ ਟੀ.ਪੀ.ਸੀ. ਬੋਸਟਨ ‘ਚ ਡੇਲ ਟੈਕਨੋਲਾਜਿਸ ਚੈਂਪੀਅਨਸ਼ਿਪ ‘ਚ ਸੰਯੁਕਤ 53ਵੇਂ ਸਥਾਨ ‘ਤੇ ਖਿਸਕ ਗਏ ਜਿਸ ਨਾਲ ਉਨ੍ਹਾਂ ‘ਤੇ ਫੇਡਐਕਸ ਕਪ ਪਲੇਅ ਆਫ ਤੋਂ ਬਾਹਰ ਹੋਣ ਦਾ ਖਤਰਾ ਮੰਡਰਾ ਰਿਹਾ ਹੈ।

3 ਦੌਰ ਤੋਂ ਬਾਅਦ ਲਾਹਿੜੀ ਦਾ ਕੁਲ ਸਕੋਰ 2 ਓਵਰ 215 ਹੈ। ਪਲੇਅ ਆਫ ਦੇ ਤੀਜੇ ਪੜਾਅ ‘ਚ ਕੁਆਲੀਫਾਈ ਕਰਨ ਦੇ ਲਈ ਉਨ੍ਹਾਂ ਨੂੰ ਚੋਟੀ ਦੇ 41 ‘ਚ ਜਗ੍ਹਾ ਬਣਾਉਣੀ ਹੋਵੇਗੀ।