ਨਵੀਂ ਦਿੱਲੀ:ਭਾਰਤੀ ਕ੍ਰਿਕਟ ਟੀਮ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈਸੀਸੀ) ਦੀ ਦਰਜਾਬੰਦੀ ਵਿਚ ਸਿਖਰ ’ਤੇ ਬਰਕਰਾਰ ਹੈ। ਭਾਰਤ ਦੇ ਦਰਜਾਬੰਦੀ ਵਿਚ 121 ਅੰਕ ਹਨ ਜਦਕਿ ਦੂਜੇ ਨੰਬਰ ਵਾਲੀ ਨਿਊਜ਼ੀਲੈਂਡ ਟੀਮ ਦੇ 120 ਅੰਕ ਹਨ। ਨਵੀਂ ਦਰਜਾਬੰਦੀ ਵਿਚ ਆਸਟਰੇਲੀਆ ਨੂੰ ਪਛਾੜ ਕੇ ਇੰਗਲੈਂਡ ਤੀਜੇ ਨੰਬਰ ’ਤੇ ਆ ਗਿਆ ਹੈ। ਇੰਗਲੈਂਡ ਦੇ 109 ਜਦਕਿ ਆਸਟਰੇਲੀਆ ਦੇ 108 ਅੰਕ ਹਨ। ਪਾਕਿਸਤਾਨ ਦੇ ਅੰਕਾਂ ਵਿਚ ਸੁਧਾਰ ਹੋਇਆ ਹੈ ਪਰ ਉਹ ਪੰਜਵੇਂ ਸਥਾਨ ’ਤੇ ਹੀ ਕਾਇਮ ਹੈ। ਵੈਸਟ ਇੰਡੀਜ਼ ਅੱਠਵੇਂ ਸਥਾਨ ਤੋਂ ਛਾਲ ਮਾਰ ਕੇ ਛੇਵੇਂ ਸਥਾਨ ’ਤੇ ਆ ਗਿਆ ਹੈ। ਦੱਖਣੀ ਅਫਰੀਕਾ ਸੱਤਵੇਂ ਸਥਾਨ ’ਤੇ ਹੈ ਜੋ ਉਸ ਦੀ ਹੁਣ ਤਕ ਦੀ ਸਭ ਤੋਂ ਘਟੀਆ ਦਰਜਾਬੰਦੀ ਹੈ।