ਚੇਨਈ— ਭਾਰਤ ਦੌਰੇ ‘ਤੇ ਮੰਗਲਵਾਰ ਨੂੰ ਅਭਿਆਸ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਆਸਟ੍ਰੇਲੀਆਈ ਬੱਲੇਬਾਜ਼ ਮਾਰਕਸ ਸਟੋਇੰਸ ਨੇ ਕਿਹਾ ਕਿ 17 ਸਤੰਬਰ ਤੋਂ ਸ਼ੁਰੂ ਹੋ ਰਹੀ ਲੜੀ ਵਿਚ ‘ਸਭ ਤੋਂ ਵੱਡਾ ਖਤਰਾ’ ਮੇਜ਼ਬਾਨ ਟੀਮ ਦਾ ਬੱਲੇਬਾਜ਼ ਕ੍ਰਮ ਹੈ।
ਸਟੋਇੰਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਲੜੀ ਵਿਚ ਸਾਨੂੰ ਬਹੁਤ ਸਾਰੀਆਂ ਦੌੜਾਂ ਬਣਾਉਣੀਆਂ ਪੈਣਗੀਆਂ। ਉਹ (ਭਾਰਤੀ) ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ। ਮੈਨੂੰ ਲੱਗਦਾ ਹੈ ਕਿ ਸਾਨੂੰ ਘੱਟ ਤੋਂ ਘੱਟ 350 ਦੌੜਾਂ ਬਣਾਉਣੀਆਂ ਪੈਣਗੀਆਂ। ਇਹ ਪੁੱਛਣ ‘ਤੇ ਕਿ ਕਿਸ ਭਾਰਤੀ ਖਿਡਾਰੀ ਤੋਂ ਸਭ ਤੋਂ ਵੱਧ ਖਤਰਾ ਹੈ, ਸਟੋਇੰਸ ਨੇ ਕਿਹਾ ਕਿ ਸਾਰਿਆਂ ਤੋਂ ਹੀ ਵੱਡਾ ਖਤਰਾ ਹੈ। ਹਰ ਭਾਰਤੀ ਖਿਡਾਰੀ ਸ਼ਾਨਦਾਰ ਹੈ।